- ਅਕਲ ਉਧਾਰੀ ਮੰਗ ਕੇ, ਬਣਿਆ ਨਾਢੂ ਖਾਨ।
ਸਿਰ ਤੇ ਅੌਕੜ ਵੇਚ ਕੇ, ਹੁੰਦੇ ਖੁਸ਼ਕ ਪ੍ਰਾਣ। - ਚੜ੍ਹ ਗਿਆ ਦਿਨ ਸੁਹਾਵਣਾ, ਖਿੜੀ ਖਿੜੀ ਏ ਰੂਹ।
ਯਾਦਾਂ ਵਾਲੀ ਤਿੱਤਲੀ, ਆਈ ਦਿਲ ਦੀ ਜੂਹ। - ਸ਼ਮੀ ਆਾਖਦਾ ਦੋਸਤੋ, ਵਕਤ ਬੜਾ ਬਲਵਾਨ।
ਰੋਕ ਸਕੇ ਨਾ ਏਸ ਨੂੰ, ਲਾ ਲਾ ਥੱਕੇ ਤਾਣ। - ਰੋਜ਼ੀ ਰੋਟੀ ਬਦਲਿਆ, ਘਰ ਨੂੰ ਜਾਂਦਾ ਰਾਹ।
ਕੂੰਜ ਡਾਰ ਤੋਂ ਵਿੱਛੜੀ, ਹੋਏ ਓਪਰੇ ਸਾਹ। - ਅੱਖ ਉਹੀ ਏ ਜਾਣਦੀ, ਜਿਸ ਨੂੰ ਬਖ਼ਸ਼ੇ ਰੱਬ।
ਬਾਕੀ ਦੁਨੀਆਂ ਲਈ ਤਾਂ, ਸਭੇ ਕੁਦਰਤਾਂ ਯੱਭ। - ਕਿੱਸੇ ਬੜੇ ਸੁਹਾਵਣੇ, ਸੁਣਦੇ ਬਾਪੂ ਵੀਰ।
ਮੱਥੇ ਆਪਣੇ ਕੁੱਟਦੇ, ਘਰ ਜੰਮੇ ਜੇ ਹੀਰ। - ਹੱਥ ਨਜ਼ੂਮੀ ਵੇਖਦਾ, ਬੈਠਾ ਬੁੱਕਲ ਮਾਰ।
ਗਧਾ ਗਧੇ ਨੂੰ ਪੁੱਛਦਾ, ਕਦੋਂ ਲੱਥਣਾ ਭਾਰ। - ਦੇਵੀ ਕੰਜਕ ਪੂਜਦੇ, ਨਾਲੇ ਧੋਂਦੇ ਪੈਰ।
ਧੀ ਜੰਮੇ ਨਾ ਝੂਰਦੇ, ਕੁੱਖ ਚ ਕੱਢਣ ਵੈਰ। - ਹੇਠ ਸਰ੍ਹਾਣੇ ਦੱਬ ਲਏ, ਸੁਪਨੇ ਕਈ ਕਮਾਲ।
ਸੁਪਨੇ ਸੁਪਨੇ ਰਹਿ ਗਏ, ਅੱਖਾਂ ਰੜਕਣ ਲਾਲ। - ਪੱਲਿਓਂ ਪੈਸੇ ਖ਼ਰਚ ਕੇ, ਅਜਕਲ੍ਹ ਛਪੇ ਿਕਿਤਾਬ।
ਲਿਖੇ, ਛਪੇ ਜਾਂ ਚੁੱਪ ਰਹੇ, ਸ਼ਮੀ ਕਰੇ ਹਿਸਾਬ।
Share
ਹਾਲ ਏ ਦਿਲ
Subscribe to:
Post Comments (Atom)
No comments:
Post a Comment