Share

Share |

ਨਾਹਰਿਆਂ ਦਾ ਜੰਗਲ


ਨਾਹਰਿਆਂ ਦਾ ਜੰਗਲ ਹੈ ਸੱਚ ਨੂੰ ਲੁਕਾ ਰਿਹਾ
ਰੂਹ ਦੀ ਸਰਦਲ ਤੇ ਗੁਬਾਰ ਜਿਹਾ ਛਾ ਰਿਹਾ


ਦੋਸ਼ੀ ਵੱਲ ਉਂਗਲ ਕਰਕੇ ਬੰਦਾ ਇਉਂ ਘਬਰਾ ਰਿਹਾ
ਜਿਉਂ ਚਾਨਣ ਨੂੰ ਹਨੇਰੇ ਤੋਂ ਹੋਵੇ ਖਤਰਾ ਜਿਹਾ


ਕੱਲ੍ਹ ਦੀ ਉਡੀਕ ਵਿਚ ਅੱਜ ਤੋਂ ਮੂੰਹ ਮੁੜਦਾ ਰਿਹਾ
ਜੜ੍ਹ ਬਣ ਗਿਆ ਬੰਦਾ ਜੋ ਕਦੇ ਤਾਰੇ ਫੜਦਾ ਰਿਹਾ


ਜੇਬ ਖਾਲੀ ਉੱਪਰ ਪੰਡ ਕਰਜ਼ੇ ਵਾਲੀ ਐਪਰ
ਵੇਖੋ ਹੌਸਲਾ, ਬੰਦਾ ਫੇਰ ਵੀ ਕਿਵੇਂ ਮੁਸਕੁਰਾ ਰਿਹਾ


ਅੱਜ ਲੰਘਿਐ ਸ਼ਮੀ ਕੋਲੋ ਯਾਦਾਂ ਦਾ ਕਾਫ਼ਲਾ ਜਿਹਾ
ਤਪਦੇ ਹਾੜ੍ਹ ਆਉਂਦਾ ਜਿਉਂ ਪੌਣ ਦਾ ਹੁਲਾਰਾ ਜਿਹਾ।

No comments:

Post a Comment