Share

Share |

ਅਦਾ

ਹਸ ਕੇ ਰੁਕਣਾ, ਫਿਰ ਖੁੱਲ੍ਹ ਕੇ ਹੱਸਣਾ
ਇਹ ਤੇਰੀ ਅਦਾ ਵੀ ਕਮਾਲ ਹੈ

ਕੁਝ ਕਹਿਣ ਲਈ ਮੁੜਨਾ,
ਅਚਾਨਕ ਪਰ ਨੱਸਣਾ
ਇਹ ਤੇਰੀ ਅਦਾ ਵੀ ਕਮਾਲ ਹੈ

ਕੰਮ ਕਰਦੇ ਕਰਦੇ ਯਾਦ ਆ ਜਾਣਾ
ਫਿਰ ਅਚਾਨਕ ਕਿਤੇ ਗੁਮ ਹੋ ਜਾਣਾ
ਇਹ ਤੇਰਾ ਲੁਕਣਾ ਛਿਪਣਾ ਵੀ ਕਮਾਲ ਹੈ

ਕਹਿੰਦੇ ਕਹਿੰਦੇ ਵੀ ਮੈਨੂੰ ਚੋਰ ਬਣਾ ਦਿੱਤਾ
ਇਹ ਤੇਰੀ ਜਾਲਿਮ ਅਦਾ ਵੀ ਕਮਾਲ ਹੈ

ਕੋਲ ਰਹਿ ਕੇ ਦੂਰ ਜਾਣਾ
ਦੂਰ ਰਹਿ ਕੇ ਵੀ ਕੋਲ ਆਉਣਾ
ਤੇਰਾ ਇਹ ਆਣਾ ਜਾਣਾ ਵੀ ਕਮਾਲ ਹੈ

ਕਦੇ ਰੁੱਸ ਜਾਣਾ, ਕਦੇ ਰੁਸਾ ਦੇਣਾ ਸ਼ਮੀ
ਫਿਰ ਖੁਦ ਹੀ ਮੰਨ ਜਾਣਾ ਵੀ ਕਮਾਲ ਹੈ


(੯.੨.੧੯੯੨)

No comments:

Post a Comment