ਇੰਟਰਨੈੱਟ ਤੇ ਪੰਜਾਬੀਆਂ ਦੀ ਵਧ ਰਹੀ ਦਿਲਚਸਪੀ ਚੰਗਾ ਸੰਕੇਤ ਹੈ। ਲਗਦਾ ਹੈ ਆਉਣ ਵਾਲਾ ਸਮਾਂ ਪੰਜਾਬੀ ਬੋਲੀ ਨੂੰ ਆਧੁਨਿਕਤਾ ਦੇ ਪੱਲੇ ਨਾਲ ਬੰਨ੍ਹੀ ਰੱਖ ਸਕਦਾ ਹੈ। ਖਾਸ ਕਰਕੇ ਯੂਨੀਕੋਡ ਫੌਂਟ ਪ੍ਰਣਾਲੀ ਨਾਲ ਪੁਰਾਣਾ ਰੇੜਕਾ ਹੌਲੀ ਹੌਲੀ ਸਿਮਟਦਾ ਜਾ ਰਿਹਾ ਲਗਦਾ ਹੈ ਜਿਸ ਵਿਚ ਪੰਜਾਬੀ ਟਾਇਪਿੰਗ ਲਈ ਫੌਂਟ ਇੰਸਟਾਲ ਕਰਨੇ ਪੈਂਦੇ ਸਨ। ਇਸ ਚੱਕਰ ਵਿਚ ਕਈ ਵਾਰ ਲੋਕ ਲੰਮੇ ਚੱਕਰਾਂ ਚ ਪੈਣ ਨਾਲੋਂ ਮੁੜ ਕੇ ਰੋਮਨ ਦੀ ਸ਼ਰਣ ਵਿਚ ਚਲੇ ਜਾਂਦੇ ਸਨ। ਮੋਬਾਇਲ ਫੋਨ ਰਾਹੀਂ ਐਸ ਐਮ ਐਸ ਲਿਖਣ ਨਾਲ ਪੰਜਾਬੀ ਨੂੰ ਰੋਮਨ ਵਿਚ ਲਿਖਣ ਦਾ ਪ੍ਰਚਲਨ ਲੋਕਾਂ ਵਿਚ ਕਾਫੀ ਹਰਮਨਪਿਆਰਾ ਹੋਇਆ ਹੈ। ਇਸ ਲਿਪੀ ਨੂੰ ਲਿਖਣ ਤੇ ਪੜ੍ਹਨ ਵਾਲੇ ਬਿਨਾਂ ਕਿਸੇ ਖਾਸ ਉਚੇਚ ਦੇ ਸੁਨੇਹਾ ਪੜ੍ਹ ਲਿਖ ਲੈਂਦੇ ਹਨ। ਇਸੇ ਤਰਾਂ ਚੈਟਿੰਗ ਦੇ ਖੇਤਰ ਵਿਚ ਹੋ ਰਿਹਾ ਹੈ।
ਕੰਪਿਊਟਰ ਦੇ ਕੀਬੋਰਡ ਤੇ ਪੰਜਾਬੀ ਟਾਈਪ ਕਿਵੇਂ ਕਰੀਏ? ਇਹ ਸਵਾਲ ਕਈਆਂ ਨੁੰ ਪ੍ਰੇਸ਼ਾਨ ਕਰਦਾ ਹੈ। ਇਸ ਦਾ ਬਦਲ ਰੋਮਨ ਪੰਜਾਬੀ ਚ ਆਪਮੁਹਾਰੇ ਹੀ ਵੇਖ ਸਕਦੇ ਹਾਂ। ਇਸ ਦੇ ਬਾਵਜੂਦ ਜੋ ਸੱਚੀ ਹੀ ਪੰਜਾਬੀ ਚ ਹੀ ਟਾਈਪ ਕਰਨਾ ਚਾਹੁੰਦੇ ਨੇ, ਉਹਨਾਂ ਲਈ ਅਨੇਕਾਂ ਹੱਲ ਮੌਜੂਦ ਨੇ। ਉਨ੍ਹਾਂ ਵਿਚ ਅਨੇਕਾਂ ਟੂਲ ਆਨਲਾਈਨ ਹਨ। ਜਿਵੇਂ ਕੁਝ ਇੱਥੇ ਲਿੰਕ ਦਿੱਤੇ ਜਾ ਰਹੇ ਨੇ:
Paid ਯਾਨੀ ਮੁੱਲ ਖਰੀਦੇ ਜਾ ਸਕਣ ਵਾਲੇ ਟਾਈਪਿੰਗ ਵਰਡ ਪ੍ਰਾਸੈਸਰ
No comments:
Post a Comment