Share

Share |

ਕੀ ਹੋਇਆ


ਜੰਗ ਏ ਆਜ਼ਾਦੀ ਲਈ ਮਰ ਮਿਟੇ, ਤਾਂ ਕੀ ਹੋਇਆ
ਜਾਮ ਏ ਜ਼ਹਿਰ ਹੀ ਮਿਲਿਆ, ਤਾਂ ਕੀ ਹੋਇਆ
    ਸਾਡੀ ਲਲਕਾਰ ਸੁਣ ਕੇ ਹੀ ਤਾਂ ਬਦਲੇ ਨੇ
        ਉਸ ਝੰਡੇ ਦੇ ਰੰਗ
        ਗੋਰੇ ਨਾਗਾਂ ਦੇ ਡੰਗ
        ਵੈਲੀਆਂ ਦੀ ਖੰਘ
        ਤੇ ਬਿਗਾਨਿਆਂ ਦੇ ਢੰਗ
ਰਾਜ ਉਹੀ ਐਪਰ ਚਿਹਰੇ ਦੇਖੇ ਭਾਲੇ ਨੇ ਤਾਂ ਕੀ ਹੋਇਆ
ਏਸ ਨਕਾਬ ਹੇਠ ਛਿਪ ਬੈਠੇ ਉਹੀ ਲੁਟੇਰੇ ਤਾਂ ਕੀ ਹੋਇਆ
    ਕਿਸਨੂੰ ਦੱਸੀਏ ਕਿ ਉਸ ਵੰਡ ਦੀ ਲੀਕ ਹੇਠਾਂ ਦਫਨ ਨੇ
        ਸਾਡੀਆਂ ਹਵਾਵਾਂ ਤੇ ਖੇਤ
        ਦਰਿਆਵਾਂ ਦੇ ਪਾਣੀ ਤੇ ਰੇਤ
        ਸੱਧਰਾਂ ਤੇ ਚਾਵਾਂ ਦੇ ਸੇਕ
        ਮਾਸੂਮਾਂ ਦੀ ਲੋਥ, ਉਹ ਫੱਗਣ ਤੇ ਚੇਤ
ਪੰਜਾਬੀਆਂ ਦੇ ਹਿੱਸੇ ਆਈ ਦੀਵਾਰ ਤਾਂ ਕੀ ਹੋਇਆ
ਮਿਟਕੇ ਮਿਟਾਉਣੇ ਨੇ ਹਨੇਰੇ, ਸੰਘਣੇ ਨੇ ਬਹੁਤੇ, ਤਾਂ ਕੀ ਹੋਇਆ
    ਉਹ ਦਿਨ, ਉਹ ਮਹੀਨੇ, ਉਸ ਪਟੜੀ ਤੇ ਰੇਲਾਂ ਨੇ ਕੀ ਕੀ ਢੋਇਆ
        ਲੁੱਟੇ ਪੁੱਟੇ ਰੁੱਖਾਂ ਦੇ ਢੇਰ
        ਰੋਹੀ ‘ਚ ਮਿੱਧੇ ਫੁੱਲ ਤੇ ਕਨੇਰ
        ਵਿਛੋੜਿਆਂ ਦੀ ਅੱਗ ਤੇ ਘੁਮੇਰ
        ਲੀਰੋ ਲੀਰ ਆਜ਼ਾਦੀ ਦਾ ਹਨੇਰ
ਪਰਦੇ ਪਿੱਛੇ ਫਿਰੰਗੀ ਮੁੜ ਆਇਆ, ਤਾਂ ਕੀ ਹੋਇਆ
ਉਹਦੇ ਜਹਿਰ ਦਾ ਬੀਜ ਹੁਣ ਰੁੱਖ ਹੋਇਆ, ਤਾਂ ਕੀ ਹੋਇਆ
ਬਹੁਤ ਰੋਇਆ ਉਹ ਵੀ ਤੇ ਮੈਂ ਵੀ ਜਦ ਵੀ ਰੋਇਆ,
ਹੰਝੂ, ਹਨੇਰੇ ਤੇ ਅੱਗ ਦੀ ਰੁੱਤੇ ਰੱਬ ਵੀ ਖੂਬ ਸੋਇਆ
    ਪਰ,
        ਏਹ ਜਖ਼ਮ ਕਦੇ ਤਾਂ ਭਰਨਗੇ
        ਚਿੰਬੜੇ ਨੇ ਭੂਤ ਜੋ ਕਦੇ ਤਾਂ ਮਰਨਗੇ
        ‘ਆਜ਼ਾਦੀ’ ਦੀ ਗੁਲਾਮੀ ਨਾ ਜਰਨਗੇ
        ਸਰਹੱਦਾਂ ਤੇ ਜਗਦੇ ਦੀਵੇ ਨਾ ਡਰਨਗੇ
ਵਰ੍ਹ ਚੁੱਕੀ ਹੈ ਤੇਜ਼ਾਬੀ ਬੱਦਲਾਂ ਦੀ ਸ਼ਮੀ ਉਹ ਢਾਣੀ
ਓੜਕ ਮਿਲ ਹੀ ਜਾਣੇ ਨੇ, ਇਹ ਪਾਣੀ, ਉਹ ਪਾਣੀ
    ਬੜੀ ਦੂਰ ਨੇ ਉਹ ਮਹਿਲ ਤੇ ਮੁਨਾਰੇ ਤਾਂ ਕੀ ਹੋਇਆ
    ਖਿੱਚ ਲਏਗਾ ਪਿਆਰ ਹੀ ਪਿਆਰਿਆਂ ਨੂੰ, ਕੀ ਹੋਇਆ






ਸਮਰਜੀਤ ਸਿੰਘ ਸ਼ਮੀ

ਅਦਾ

ਹਸ ਕੇ ਰੁਕਣਾ, ਫਿਰ ਖੁੱਲ੍ਹ ਕੇ ਹੱਸਣਾ
ਇਹ ਤੇਰੀ ਅਦਾ ਵੀ ਕਮਾਲ ਹੈ

ਕੁਝ ਕਹਿਣ ਲਈ ਮੁੜਨਾ,
ਅਚਾਨਕ ਪਰ ਨੱਸਣਾ
ਇਹ ਤੇਰੀ ਅਦਾ ਵੀ ਕਮਾਲ ਹੈ

ਕੰਮ ਕਰਦੇ ਕਰਦੇ ਯਾਦ ਆ ਜਾਣਾ
ਫਿਰ ਅਚਾਨਕ ਕਿਤੇ ਗੁਮ ਹੋ ਜਾਣਾ
ਇਹ ਤੇਰਾ ਲੁਕਣਾ ਛਿਪਣਾ ਵੀ ਕਮਾਲ ਹੈ

ਕਹਿੰਦੇ ਕਹਿੰਦੇ ਵੀ ਮੈਨੂੰ ਚੋਰ ਬਣਾ ਦਿੱਤਾ
ਇਹ ਤੇਰੀ ਜਾਲਿਮ ਅਦਾ ਵੀ ਕਮਾਲ ਹੈ

ਕੋਲ ਰਹਿ ਕੇ ਦੂਰ ਜਾਣਾ
ਦੂਰ ਰਹਿ ਕੇ ਵੀ ਕੋਲ ਆਉਣਾ
ਤੇਰਾ ਇਹ ਆਣਾ ਜਾਣਾ ਵੀ ਕਮਾਲ ਹੈ

ਕਦੇ ਰੁੱਸ ਜਾਣਾ, ਕਦੇ ਰੁਸਾ ਦੇਣਾ ਸ਼ਮੀ
ਫਿਰ ਖੁਦ ਹੀ ਮੰਨ ਜਾਣਾ ਵੀ ਕਮਾਲ ਹੈ


(੯.੨.੧੯੯੨)

ਹਾਲ - ਏ - ਪੰਥ

ਗੁਰੂ ਸਾਹਿਬ ਨੇ ਸੋਚਦੇ, ਕੀ ਵਰਤਿਆ ਭਾਣਾ
ਪੰਥ ਮੇਰੇ ਦਾ ਉਲ਼ਝਿਆ ਕਿਵੇਂ ਤਾਣਾ ਬਾਣਾ

- ਪੱਕਿਓਂ ਕੱਚਾ ਹੋ ਰਿਹਾ, ਜੋ ਸੀ ਪੰਥ ਸਜਾਇਆ
ਗਿੱਦੜ ਬਣਕੇ ਲੜ ਰਿਹਾ, ਜੋ ਸੀ ਸ਼ੇਰ ਬਣਾਇਆ
ਉਹ ਚਿੜੀ ਨਜ਼ਰ ਨਾ ਆਂਵਦੀ ਜਿਸਤੋਂ ਬਾਜ਼ ਤੁੜਾਇਆ
ਓਸੇ ਰਾਹੇ ਪੈ ਰਿਹਾ ਜਿੱਥੇ ਵਰਜਿਆ ਜਾਣਾ
ਗੁਰੂ ਸਾਹਿਬ ਨੇ ਸੋਚਦੇ ....


- ਪਾਵੇ ਤੇਲ ਡਕੌਂਤ ਨੂੰ ਤੇ ਲੱਖ ਸ਼ਗਨ ਵੀਚਾਰੇ
ਜੋਤ ਜਗਾਵੇ ਪੀਰ ਦੀ ਲਾਵੇ ਗੁਰੂ ਨੂੰ ਲਾਰੇ
ਸਿੰਘਣੀ ਰਖਦੀ ਵਰਤ ਨੂੰ ਰਹੇ ਤੱਕਦੀ ਤਾਰੇ
ਧੁੰਦਲਾ ਹੁੰਦਾ ਦਿਸ ਰਿਹਾ ਮੀਰੀ ਪੀਰੀ ਬਾਣਾ
ਗੁਰੂ ਸਾਹਿਬ ਨੇ ਸੋਚਦੇ ....


- ਭਾਗੋ ਮਾਈ ਵਰਗੀ ਦੱਸ ਹੁਣ ਕੀਹਨੇ ਬਣਨਾ
ਸਿੰਘਾਂ ਦੀ ਕੋਈ ਬੱਚੀ ਨਾ ਅੱਜ ਜਾਣੇ ਲੜਨਾ
ਵਿੱਚ ਮੈਦਾਨੇ ਜੰਗ ਦੇ ਵੈਰੀ ਨਾਲ ਭਿੜਨਾ
ਕੀ ਕਹਾਵੇ ਸਿੰਘ ਨੂੰ ਸਿਰ ਪਟੇ ਰਖਾਣਾ
ਗੁਰੂ ਸਾਹਿਬ ਨੇ ਸੋਚਦੇ ....

- ਝੂਠ ਨਹੀਂ ਅੱਜ ਸ਼ਮੀ ਵੀ ਪਿਆ ਸੱਚ ਸੁਣਾਵੇ
ਗੁਰੂ ਦਸਮੇਸ਼ ਪਿਤਾ ਦਾ ਜੋ ਸਿੰਘ ਕਹਾਵੇ
ਰਹਿਤਾਂ ਬਹਿਤਾਂ ਰੱਖ ਕੇ ਹੀ ਗੁ੍ਰੂ ਨੂੰ ਭਾਵੇ
ਸ਼ਮੀ ਅੰਮ੍ਰਿਤ ਛਕ ਕੇ ਹੈ ਸਿੰਘ ਸਜਾਣਾ
ਗੁਰੂ ਸਾਹਿਬ ਨੇ ਸੋਚਦੇ ...

* ਇਹ ਸਤਰਾਂ ਮਿਸ਼ਨਰੀ ਸੇਧਾਂ ਜਲੰਧਰ ਅਗਸਤ 1992 ਵਿਚ ਛਪੀਆਂ।
** ਸਤੰਬਰ 2013 ਵਿਚ ਮੁੜ ਸੋਧ ਕੀਤੀ ਗਈ।

ਦੀਦਾਰ

ਕਦੇ ਬਰਫਾਂ ਦਾ ਪਾਣੀ ਕਦੇ ਅੱਗ ਵਰਗਾ
ਦੀਦਾਰ ਤੇਰਾ ਲੱਗੇ ਯਾਰ ਰੱਬ ਵਰਗਾ

ਜਗ ਭਾਵੇਂ ਰਹੇ ਹੋਰ ਲੱਖ ਵਸਦਾ
ਇਕ ਤੂੰ ਹੀ ਲੱਗੇਂ ਸਾਰੇ ਜੱਗ ਵਰਗਾ

ਚੁੱਕ ਚੁੱਕ ਅੱਡੀਆਂ ਮੈਂ ਦੇਖਾਂ ਉੱਤੇ ਨੁੰ
ਕਿਤੋਂ ਪੈਂਦਾ ਜੇ ਭੁਲੇਖਾ ਤੇਰੀ ਪੱਗ ਵਰਗਾ

ਪਿਆਰ ਤੇਰਾ ਦੇਖ ਕੇ ਮੈਂ ਡਰਾਂ ਸੱਜਣਾ
ਕੋਈ ਦੇਖ ਨਾ ਲਵੇ ਚੋਰ ਠੱਗ ਵਰਗਾ

ਬੰਦੇ ਭਾਵੇਂ ਹੋਰ ਵੀ ਨੇ ਮਾੜੇ ਜੱਗ ਤੇ
ਮਾੜਾ ਨਹੀਂ ਹੁੰਦਾ ਪਰ ਲਾਈ ਲੱਗ ਵਰਗਾ

ਦਿਲਾਂ ਵਾਲੀ ਸਾਂਝ ਦੀ ਕਮਾਲ ਹੋ ਗਈ
ਪਿਆਰ ਦੀ ਤਾਂ ਲੱਗੇ ਸ਼ਮੀ ਹੱਦ ਵਰਗਾ


( ਸਰਕਾਰੀ ਕਾਲਜ ਤਲਵਾੜਾ ਤੇ ਮੈਗਜੀਨ ਹਿਮਵਾਕ ਦੇ 1992-93 ਅੰਕ ਪ੍ਰਕਾਸ਼ਿਤ )

ਨਸੀਹਤ

ਦੁੱਖਾਂ ਤਕਲੀਫਾਂ ਤੋਂ ਨਾ ਡਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

- ਜਿਉਂਦਿਆਂ ਨੂੰ ਦੁੱਖ ਲੱਗ ਵਾਰੀ ਆਉਂਦੇ ਨੇ
ਗੁਰੂ ਵਾਲੇ ਸਦਾ ਨਾਮ ਹੀ ਧਿਆਉਂਦੇ ਨੇ
ਸਾਰੇ ਦੁੱਖ ਆਪੇ ਲੈਂਦਾ ਹਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

-ਤੂੰ ਸੁਆਸ ਸੁਆਸ ਵਾਹਿਗੁਰੂ ਜੇ ਕਹੇਂਗਾ
ਚੜ੍ਹਦੀ ਕਲਾ ਚ ਸਦਾ ਫੇਰ ਰਹੇਂਗਾ
ਨਾਮ ਵਾਲਾ ਮੰਗ ਇੱਕੋ ਵਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

- ਨਾਮ ਦੇ ਜਹਾਜ਼ ਚੜ੍ਹ ਕਈ ਤਰ ਗਏ
ਚਿੰਤਾ ਕਰ ਪਰ ਕਈ ਐਵੇਂ ਮਰ ਗਏ
ਝੂਰ ਝੂਰ ਕੇ ਨਾ ਹੁਣ ਮਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

- ਕਿਹੜਾ ਦੁੱਖ ਜਿਹੜਾ ਨਾਮ ਨਹੀਂ ਹਰਦਾ
ਤੂੰ ਕਿਹੜੀ ਗੱਲੋਂ ਰਹੇਂ ਸ਼ਮੀ ਐਵੇਂ ਡਰਦਾ
ਕਿਸੇ ਚੀਜ਼ ਦਾ ਨਾ ਘਾਟਾ ਉਹਦੇ ਦਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

( Published in Sikh Phulwari Ludhiana July 1993 issue )

ਚਾਹ

ਪੱਤੀ ਪਾ ਕੇ ਥੋੜਾ ਪਾਣੀ ਪਾ ਕੇ
ਲਿਆਇਆ ਜੀ ਮੈਂ ਚਾਹ ਬਣਾ ਕੇ

-ਲਾਚੀਆਂ ਪਾ ਕੇ ਕੜਕ ਬਣਾਈ
ਦੂਰ ਦੂਰ ਤੱਕ ਮਹਿਕ ਖਿੰਡਾਈ
ਲਾਲਾ ਜੀ ਰੱਖਣਾ ਢਿੱਡ ਬਚਾ ਕੇ
ਲਿਆਇਆ ਜੀ ਮੈਂ ਚਾਹ ਬਣਾ ਕੇ

- ਚਾਹ ਮਿਲੇਗੀ ਨੱਬੇ ਮੀਲ ਦੀ
ਦੇਖੋ ਫਿਰਦੀ ਬੰਦੇ ਕੀਲ ਦੀ
ਲਾਹ ਦਿਓ ਸੁਸਤੀ ਗੀਤ ਸੁਣਾ ਕੇ
ਲਿਆਇਆ ਜੀ ਮੈਂ ਚਾਹ ਬਣਾ ਕੇ

- ਦੁੱਧ ਦੀ ਵਿਚ ਮਾਰੇ ਚਿਟਿਆਈ
ਪੀ ਕੇ ਭੁੱਲ ਜਾਓ ਦੁੱਧ ਮਲਾਈ
ਬੈਠੋ ਨਾ ਜੀ ਨੱਕ ਚੜ੍ਹਾ ਕੇ
ਲਿਆਇਆ ਜੀ ਮੈਂ ਚਾਹ ਬਣਾ ਕੇ

- ਚਾਹ ਨੇ ਦੁਨੀਆਂ ਪਿੱਛੇ ਲਾਈ
ਪੀਤੇ ਬਿਨ ਖਲਕਤ ਮੁਰਝਾਈ
ਸ਼ਮੀ ਕਹੇ ਪਤੀਲੀ ਖੜਕਾ ਕੇ

ਲਿਆਇਆ ਜੀ ਮੈਂ ਚਾਹ ਬਣਾਕੇ

( ਰੋਜ਼ਾਨਾ ਅਜੀਤ ਦੇ ਬਾਲ ਸੰਸਾਰ ਵਿਚ 20-9-1992 ਨੂੰ ਛਪੀ )

ਖਬਰਾਂ

ਟੀ. ਵੀ. ਤੇ ਆਉਂਦੀਆਂ ਖ਼ਬਰਾਂ, ਹਾਲੋਂ ਬੇਹਾਲ ਜੀ
ਕਰਦੀ ਸਰਕਾਰ ਗੱਲਾਂ ਜਨਤਾ ਦੇ ਨਾਲ ਜੀ

- ਲੋਟੂਆਂ ਦੀ ਦੇਖਿਓ ਆਪਾਂ ਮੌਜ ਲਾ ਦੇਵਾਂਗੇ
ਗੜਬੜ ਦਾ ਕੀ ਐ ਆਪਾਂ ਫੌਜ ਲਾ ਦੇਵਾਂਗੇ
ਘਰ ਘਰ ਚੋਂ ਜਾਣੇ ਦੇਖਿਓ, ਹੀਰੇ ਤੇ ਲਾਲ ਜੀ
ਕਰਦੀ ਸਰਕਾਰ ਗੱਲਾਂ ....

- ਹਟਾਉਣ ਲਈ ਅਸੀਂ ਗਰੀਬੀ ਕਰਜ਼ਾਈ ਵੀ ਹੋਵਾਂਗੇ
ਜਦ ਕਰੂ ਕੋਈ ਗੱਲ ਹੱਕਾਂ ਦੀ ਹਰਜ਼ਾਈ ਵੀ ਹੋਵਾਂਗੇ
ਰੇਟ ਵਧਾਕੇ ਕੱਢਾਂਗੇ ਬਲੈਕ ਦਾ ਮਾਲ ਜੀ
ਕਰਦੀ ਸਰਕਾਰ ਗੱਲਾਂ ...

- ਬੰਦੇ ਦੀ ਜਾਨ ਦਾ ਐਥੇ ਕੋਈ ਮੁੱਲ ਹੋਣਾ ਨੀ
ਮਹਿੰਗਾਈ ਦੇ ਮੂਹਰੇ ਕੋਈ ਕੌਡੀਤੁੱਲ ਹੋਣਾ ਨੀ
ਰੇਤ ਮਿਲਾ ਕੇ ਵੇਚਾਂਗੇ ਆਟਾ ਤੇ ਦਾਲ ਜੀ
ਕਰਦੀ ਸਰਕਾਰ ਗੱਲਾਂ .....

ਰੋਕਣ ਤੋਂ ਬਾਦ ਵੀ ਜੇ ਤੁਸੀਂ ਆਪਣੇ ਹੱਕ ਮੰਗੋਗੇ
ਪੁਲਸ ਜਦ ਪੁੱਤ ਬਣਾਊ ਦੱਸੋ ਕਿਵੇਂ ਖੰਘੋਗੇ
ਕਰੂ ਸ਼ਿਕਾਇਤ ਸ਼ਮੀ ਫੇਰ ਕੀਹਦੇ ਨਾਲ ਜੀ
ਕਰਦੀ ਸਰਕਾਰ ਗੱਲਾਂ .....

ਪੰਜਾਬੀ ਕੰਪੋਜ਼ਿੰਗ

ਇੰਟਰਨੈੱਟ ਤੇ ਪੰਜਾਬੀਆਂ ਦੀ ਵਧ ਰਹੀ ਦਿਲਚਸਪੀ ਚੰਗਾ ਸੰਕੇਤ ਹੈ। ਲਗਦਾ ਹੈ ਆਉਣ ਵਾਲਾ ਸਮਾਂ ਪੰਜਾਬੀ ਬੋਲੀ ਨੂੰ ਆਧੁਨਿਕਤਾ ਦੇ ਪੱਲੇ ਨਾਲ ਬੰਨ੍ਹੀ ਰੱਖ ਸਕਦਾ ਹੈ। ਖਾਸ ਕਰਕੇ ਯੂਨੀਕੋਡ ਫੌਂਟ ਪ੍ਰਣਾਲੀ ਨਾਲ ਪੁਰਾਣਾ ਰੇੜਕਾ ਹੌਲੀ ਹੌਲੀ ਸਿਮਟਦਾ ਜਾ ਰਿਹਾ ਲਗਦਾ ਹੈ ਜਿਸ ਵਿਚ ਪੰਜਾਬੀ ਟਾਇਪਿੰਗ ਲਈ ਫੌਂਟ ਇੰਸਟਾਲ ਕਰਨੇ ਪੈਂਦੇ ਸਨ। ਇਸ ਚੱਕਰ ਵਿਚ ਕਈ ਵਾਰ ਲੋਕ ਲੰਮੇ ਚੱਕਰਾਂ ਚ ਪੈਣ ਨਾਲੋਂ ਮੁੜ ਕੇ ਰੋਮਨ ਦੀ ਸ਼ਰਣ ਵਿਚ ਚਲੇ ਜਾਂਦੇ ਸਨ। ਮੋਬਾਇਲ ਫੋਨ ਰਾਹੀਂ ਐਸ ਐਮ ਐਸ ਲਿਖਣ ਨਾਲ ਪੰਜਾਬੀ ਨੂੰ ਰੋਮਨ ਵਿਚ ਲਿਖਣ ਦਾ ਪ੍ਰਚਲਨ ਲੋਕਾਂ ਵਿਚ ਕਾਫੀ ਹਰਮਨਪਿਆਰਾ ਹੋਇਆ ਹੈ। ਇਸ ਲਿਪੀ ਨੂੰ ਲਿਖਣ ਤੇ ਪੜ੍ਹਨ ਵਾਲੇ ਬਿਨਾਂ ਕਿਸੇ ਖਾਸ ਉਚੇਚ ਦੇ ਸੁਨੇਹਾ ਪੜ੍ਹ ਲਿਖ ਲੈਂਦੇ ਹਨ। ਇਸੇ ਤਰਾਂ ਚੈਟਿੰਗ ਦੇ ਖੇਤਰ ਵਿਚ ਹੋ ਰਿਹਾ ਹੈ।
ਕੰਪਿਊਟਰ ਦੇ ਕੀਬੋਰਡ ਤੇ ਪੰਜਾਬੀ ਟਾਈਪ ਕਿਵੇਂ ਕਰੀਏ? ਇਹ ਸਵਾਲ ਕਈਆਂ ਨੁੰ ਪ੍ਰੇਸ਼ਾਨ ਕਰਦਾ ਹੈ। ਇਸ ਦਾ ਬਦਲ ਰੋਮਨ ਪੰਜਾਬੀ ਚ ਆਪਮੁਹਾਰੇ ਹੀ ਵੇਖ ਸਕਦੇ ਹਾਂ। ਇਸ ਦੇ ਬਾਵਜੂਦ ਜੋ ਸੱਚੀ ਹੀ ਪੰਜਾਬੀ ਚ ਹੀ ਟਾਈਪ ਕਰਨਾ ਚਾਹੁੰਦੇ ਨੇ, ਉਹਨਾਂ ਲਈ ਅਨੇਕਾਂ ਹੱਲ ਮੌਜੂਦ ਨੇ। ਉਨ੍ਹਾਂ ਵਿਚ ਅਨੇਕਾਂ ਟੂਲ ਆਨਲਾਈਨ ਹਨ। ਜਿਵੇਂ ਕੁਝ ਇੱਥੇ ਲਿੰਕ ਦਿੱਤੇ ਜਾ ਰਹੇ ਨੇ:


Paid ਯਾਨੀ ਮੁੱਲ ਖਰੀਦੇ ਜਾ ਸਕਣ ਵਾਲੇ ਟਾਈਪਿੰਗ ਵਰਡ ਪ੍ਰਾਸੈਸਰ

World Heritage Day ! Anything To Celebrate ?

I wonder who had ever been so idle to ponder on such petty things and words like Culture, Heritage and so on. We, the humans, have left no stone unturned to uproot every possible thing around. Air, Water, Soil ... all are blaming us for the lavishness and lust of our mind as we spared none, loved none.
By the way, it is good to remember good deeds of our ancestors, if any. There are many, plenty of words, materials, thoughts we can be proud of. But the number is dangerously near nothing.

We cant be proud of our religions, as we have chopped off one anthers heads in the name of religion. It teaches us mercy and we become merciless. It teaches us selflessness, we become hardcore selfish ones. It seems all about God, but it ends up at the doors of the Devil. It seems easy and makes us escapists !

We cant be proud of our political heritage. It is based of the animal instinct of 'survival of the fittest' and never had / have a smallest room for the poor and sufferings. It is full of deceptive ideas, bloodshed, irony, illusions, anti-common men and above all, centered on 'how to become the master @ the helm of affairs'.

Education is reached on such crossroads of confusion that the poor folks are simply forced beyond the margins by the pocket-bearers. It is no more related to intelligence but money. Here only single idiom has started ruling ... i.e. money makes the mare go !

We are no more interested in the nature's activity until or unless it is necessary, like global warming, volcano eruptions, typhoons ... The Keats instinct of sensing the fragrances of the four seasons is curbed with the remote controls of Window / Split air conditioning, deodorants and pretty wallpapers ...

There had been truckload of good things in our past, heritage, history. It is getting exhausted now as a result of our extra ordinary hobbies and habits. We are burning it by both ends. Presently, it is a matter to think, at least we HAVE some heritage with us to bring a camel like smile, but is this also going to happen with our coming generations also? What will they do with polluted air, no potable water and no natural resources left for them?

Anyhow, we got celebrate World Heritage Day on every April 18. We will celebrate. Our coming generations should also be able to do this, somehow.

Cheers!

Contrary Proverbs

Every Action has an equal and an opposite reaction. Similarly, every proverb has an equal and an opposite proverb! There always exist two sides of the same coin! U be the judge.


All good things come to those who wait. BUT Time and tide wait for no man.


The pen is mightier than the sword. BUT Actions speak louder than words.


Wise men think alike. BUT Fools seldom differ.


The best things in life are free . BUT There's no such thing as a free lunch .


Slow and steady wins the race . BUT Time waits for no man .


Look before you leap . BUT Strike while the iron is hot .


Do it well, or not at all. BUT Half a loaf is better than none.


Birds of a feather flock together. BUT Opposites attract.


Don't cross your bri dg es before you come to them. BUT Forewarned is forearmed.


Doubt is the beginning of wisdom. BUT Faith will move mountains.


Great starts make great finishes. BUT It ain't over 'till it's over.


Practice makes perfect. BUT All work and no play makes Jack a dull boy.


Silence is golden. BUT The squeaky wheel gets the grease.


You're never too old to learn. BUT You can't teach an old dog new tricks


What's good for the goose is good for the gander. BUT One man's meat is another man's poison.


Absence makes the heart grow fonder. BUT Out of sight, out of mind.


Too many cooks spoil the broth. BUT Many hands make light work.


Hold fast to the words of your ancestors. BUT Wise men make proverbs and fools repeat them.

ਮੁਲਾਜ਼ਮ ਤਾਂ ਸਾਧ ਹੁੰਦੇ ਨੇ

ਮੁਲਾਜ਼ਮ ਤਾਂ ਸਾਧ ਹੁੰਦੇ ਨੇ। ਸਾਧ ਜਾਂ ਸਾਧੂ ਸਾਰੀ ਉਮਰ ਰੱਬ ਦੀ ਭਾਲ ਵਿੱਚ ਧੂਣੀਆਂ ਧੁਖਾਉਂਦੇ ਬਿਤਾ ਛੱਡਦੇ ਹਨ। ਸਾਧਾਂ ਦੀ ਮਹਿਮਾ ਵੇਦਾਂ ਕਤੇਬਾਂ ਦੀ ਸਮਝ ਤੋਂ ਪਰ੍ਹੇ ਦੀ ਗੱਲ ਹੈ ਅਤੇ ਮੁਲਾਜ਼ਮਾਂ ਦੀ ਰਮਜ਼ ਕਿਸੇ ਖੱਬੀ ਖਾਨ ਲੀਡਰ ਲਈ ਵੀ ਸਮਝਣਾ ਮੁਸ਼ਕਿਲ ਹੈ। ਇਥੇ ਕੇਵਲ ਉਨ੍ਹਾਂ ਮੁਲਾਜ਼ਮਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਕੇਵਲ ਆਪਣੀ ਤਨਖ਼ਾਹ ਵਿਚ ਹੀ ਆਪਣਾ ਅਤੇ ਆਪਣੇ ਟੱਬਰ ਦਾ ਗੁਜ਼ਾਰਾ ਕਰਦੇ ਹਨ। ਇਥੇ ਉਨ੍ਹਾਂ ਦੀ ਚਰਚਾ ਨਹੀਂ ਕੀਤੀ ਜਾ ਰਹੀ ਜਿਨ੍ਹਾਂ ਨੂੰ ਕਦੇ ਤਨਖ਼ਾਹ ਦੀ ਲੋੜ ਨਹੀਂ ਪੈਂਦੀ ਕਿਉਂਕਿ ਵਿਚਾਰਿਆਂ ਨੂੰ ‘ਉ¤ਪਰਲੀ’ ਕਮਾਈ ਹੀ ਐਨੀ ਹੋ ਜਾਂਦੀ ਹੈ ਕਿ ਆਪਣੇ ਟੱਬਰ ਲਈ ਸ਼ਾਇਦ ਹੀ ਕਦੇ ਹੱਕ ਹਲਾਲ ਦਾ ਨੇਕ ਸੌਦਾ ਖ਼ਰੀਦਦੇ ਹਨ। ਅਜਿਹੇ ‘ਓਪਰੀ ਕਮਾਈ’ ਵਾਲੇ ਮੁਲਾਜ਼ਮ ਘੱਟ ਅਤੇ ‘ਮੁੱਲ ਦੇ ਜ਼ਮ ਦੂਤ’ ਜ਼ਿਆਦਾ ਆਖੇ ਜਾ ਸਕਦੇ ਹਨ।




ਸਾਧਾਂ ਦੀ ਬਹੁਗਿਣਤੀ ਛੜਿਆਂ ਦੀ ਹੁੰਦੀ ਹੈ ਪਰ ਮੁਲਾਜ਼ਮਾਂ ਵਿਚ ਜ਼ਿਆਦਾਤਰ ਵਿਆਹੇ ਵਰ੍ਹੇ ਹੁੰਦੇ ਹਨ, ਟੱਬਰਦਾਰ, ਕਬੀਲਦਾਰ, ਕਰਜ਼ਦਾਰ, ਗਰਜ਼ਦਾਰ ਤੇ ਕਈ ਹੋਰ ਤਰਾਂ ਦੇ ਦਾਰ....! ਅਕਸਰ ਕਿਹਾ ਜਾਂਦਾ ਹੈ ਕਿ ਬੰਦੇ ਦੀ ਤ੍ਰਿਸ਼ਨਾ ਹਮੇਸ਼ਾ ਵਧਦੀ ਰਹਿੰਦੀ ਹੈ, ਅਮਰ ਵੇਲ ਵਾਂਗ। ਇਸੇ ਲਈ ਬਹੁਤ ਘੱਟ ਲੋਕ ਹੀ ਰੱਬ ਦਾ ਸ਼ੁਕਰੀਆ ਅਦਾ ਕਰਨ ਲਈ ਧਾਰਮਿਕ ਸਥਾਨਾਂ ਤੇ ਜਾਂਦੇ ਹਨ। ਪਰ ਫ਼ਿਰ ਵੀ ਅਜਿਹੇ ਸਥਾਨਾਂ ਤੇ ਲੋਕਾਂ ਦੀ ਭੀੜ ਕੁਰਬਲ ਕੁਰਬਲ ਕਰਦੀ ਹੈ, ਕਿਤੇ ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ। ਇਸ ਭੀੜ ਵਿਚ ਦਰਅਸਲ ਬਹੁਤੇ ਤਾਂ ਆਪਣੇ ਇਸ਼ਟ ਅੱਗੇ ਧੇਲੀ ਚੁਆਨੀ ਦਾ ਮੱਥਾ ਟੇਕ ਕੇ ਆਪਣੀਆਂ ਮੰਗਾਂ ਦੀ ‘ਨਵੀਂ ਲਿਸਟ’ ਦੇਣ ਹੀ ਜਾਂਦੇ ਹਨ। ਰੱਬਾ ਮੈਨੂੰ ਵਧੀਆ ਸਾਈਕਲ ਲੈ ਦੇ, ਸਾਈਕਲ ਮਿਲਿਆ ਤਾਂ ਸਕੂਟਰ, ਫ਼ਿਰ ਕਾਰ, ਫ਼ਿਰ ਕੋਠੀ, ਫ਼ਿਰ ਪੈਸਾ, ਹੋਰ ਪੈਸਾ, ਟੱਬਰ ਦੀ ਖੁਸ਼ਹਾਲੀ....ਹੋਰ ਲੋੜਾਂ, ਨਿੱਤ ਵਧਦੇ ਖ਼ਰਚੇ....ਸਭ ਨਾਸ਼ਵਾਨ ਚੀਜ਼ਾਂ ਰੱਬ ਕੋਲੋਂ ਮੰਗ ਰਹੇ ਹੁੰਦੇ ਹਨ। ਤੇ ਫ਼ਿਰ ਸ਼ਾਇਦ ਹੀ ਮਨਚਾਹੀ ਮੁਰਾਦ ਪ੍ਰਾਪਤ ਕਰਕੇ ਕਿਸੇ ਦੇ ਮੂੰਹੋਂ ਸ਼ੁਕਰ ਨਿਕਲਦਾ ਹੋਵੇ। ਸਗੋਂ ਆਖਣਗੇ ਕਿ ਰੱਬਾ ਆਹ ਕੀ ਕੀਤਾ....ਮੇਰੇ ਕਰਮਾਂ ’ਚ ਆਹ ਖਟਾਰਾ ਕਾਰ ਹੀ ਲਿਖੀ ਸੀ, ਦੇਣੀ ਸੀ ਤਾਂ ਕੋਈ ਨਵੀਂ ਨਕੋਰ ਗੱਡੀ ਦਿੰਦਾ, ਜਿਵੇਂ ਸਾਡੇ ਉਸ ਦੋ ਟਕੇ ਗੁਆਂਢੀ ਨੂੰ ਦੇ ਦਿੱਤੀ ਹੈ....! ਰੱਬ ਜਿਵੇਂ ਕੋਈ ਸਰਬ ਸ਼ਕਤੀਮਾਨ ਪ੍ਰਭੂ ਨਹੀਂ, ਬੱਸ ਐਵੇਂ ਹੀ ਕੋਈ ਮੁੱਲ ਖਰੀਦਿਆ ਐਰਾ ਗੈਰਾ ਨੱਥੂ ਖੈਰਾ ਗ਼ੁਲਾਮ ਹੋਵੇ, ਰੱਬਾ ਆਹ ਕਰ, ਔਹ ਲਿਆ, ਧੁੱਪੇ ਖਲੋ...!



ਪਰ ਮੁਲਾਜ਼ਮਾਂ ਦੀ ਸ਼ਰਧਾ ਜ਼ਰਾ ਹਟ ਕੇ ਹੈ। ਉਨ੍ਹਾਂ ਦਾ ਸਬੰਧ ਅਸਮਾਨ ਤੋਂ ਜ਼ਰਾਂ ਕੁ ਹੇਠਾਂ ਮੌਜੂਦ ‘ਆਪਣੀ’ ਸਰਕਾਰ ਨਾਲ ਜੁੜਿਆ ਹੋਇਆ ਹੈ। ਉਹ ਵੀ ਸਰਕਾਰ ਕੋਲੋਂ ਹਮੇਸ਼ਾ ਹੀ ਕੁਝ ਨਾ ਕੁਝ ਮੰਗਦੇ ਰਹਿੰਦੇ ਹਨ। ਨਿੱਤ ਨਵੇਂ ਮੰਗ ਪੱਤਰ, ਧਿਆਨ ਦਿਵਾਊ ਪੱਤਰ, ਨਾਹਰੇ, ਝੰਡੇ, ਮੁਜ਼ਾਹਰੇ ਆਦਿ ਉਨ੍ਹਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਸਰਕਾਰ ਨੇ ਮਹਿੰਗਾਈ ਭੱਤੇ ਦੀ ਹੋਰ ਕਿਸ਼ਤ ਦਿੱਤੀ, ਕਾਹਦੀ ਕਿਸ਼ਤ?!.².ਨਾਲ ਟੈਕਸਾਂ ਦਾ ਬੋਝ ਵੀ ਨੱਥੀ ਕਰ ਦਿੱਤਾ....ਸਰਕਾਰ ਨੇ ਮਕਾਨ ਕਿਰਾਇਆ ਭੱਤਾ ਵਧਾਇਆ, ਇਹ ਵੀ ਕੋਈ ਵਾਧਾ ਹੈ..ਸਰਕਾਰ ਨੇ ਤਨਖ਼ਾਹ ਦੁੱਗਣੀ ਕੀਤੀ, ਪਰ ਮਹਿੰਗਾਈ ਚੌਗੁਣੀ ਕਿਉਂ ਕਰ ਦਿੱਤੀ....!



ਸ਼ਿਕਵੇ ਸ਼ਿਕਾਇਤਾਂ ਦੇ ਬਾਵਜੂਦ ‘ਰੱਬ ਅਤੇ ਸਰਕਾਰ ਤੇ ਘਰ ਦੇਰ ਹੈ ਹਨੇਰ ਨਹੀਂ’ ਇਸੇ ਇੱਕ ਮਾਤਰ ਮੰਤਰ ਦੇ ਸਹਾਰੇ ਮੁਲਾਜ਼ਮ ਉਮਰਾਂ ਗੁਜ਼ਾਰ ਛੱਡਦੇ ਹਨ। ਗਿਲੇ ਸ਼ਿਕਵਿਆਂ ਦੀ ਪੰਡ ਦਾ ਭਾਰ ਮੋਢਿਆਂ ਤੇ ਚੁੱਕੀ ਕਿਸੇ ਮੁਲਾਜ਼ਮ ਨੂੰ ਜਦੋਂ ਮੈਂ ਵੇਖਦਾ ਹਾਂ ਤਾਂ ਉਹ ਮੈਨੂੰ ਹਿਮਾਲਿਆ ਪਰਬਤ ਦੀ ਚੋਟੀ ’ਤੇ ਕਠਿਨ ਤਪੱਸਿਆ ਵਿਚ ਲੀਨ ਕਿਸੇ ਹਠੀ ਸਾਧੂ ਵਰਗਾ ਜਾਪਦਾ ਹੈ। ਵੇਖਿਆ ਜਾਵੇ ਤਾਂ ਮੁਲਾਜ਼ਮ ਕੋਲ ਜੀਵਨ ਬਸਰ ਕਰਨ ਲਈ ਕੇਵਲ ਤਨਖ਼ਾਹ ਹੀ ਹੁੰਦੀ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਪੂਰੇ ਇੱਕ ਮਹੀਨੇ ਦੀ ਉਡੀਕ ਕਰਨੀ ਪੈਂਦੀ ਹੈ। ਤਨਖ਼ਾਹ ਮਿਲਣ ਤੋਂ ਬਾਅਦ ਪਹਿਲਾਂ ਇਕ ਹਫ਼ਤਾ ਬੇਹੱਦ ਸੁਖਾਵਾਂ ¦ਘਦਾ ਹੈ। ਫ਼ਿਰ ਅਚਾਨਕ ਤੰਗੀਆਂ ਤੁਰਸ਼ੀਆਂ ਦਾ ਡੇਰਾ ਲੱਗ ਜਾਂਦਾ ਹੈ। ਜਿਉਂ ਜਿਉਂ ਤਨਖ਼ਾਹ ਲੈਣ ਦਾ ਦਿਨ ਨੇੜੇ ਆਉਂਦਾ ਹੈ, ਬੇਰੁਖ਼ੀ ਦੀ ਤੀਬਰਤਾ ਵੀ ਅਸਹਿ ਹੁੰਦੀ ਜਾਂਦੀ ਹੈ। ਫ਼ਿਰ ਜੇਬ ਵਿਚ ਆਪਣੀ ਤਨਖ਼ਾਹ ਪਾ ਕੇ ਮੁਲਾਜ਼ਮ ਦੇ ਚਿਹਰੇ ’ਤੇ ਰੌਣਕ ਪਰਤਦੀ ਹੈ, ਚਾਹੇ ਕੁਝ ਪਲਾਂ ਲਈ ਹੀ....!



ਬੰਦੇ ਦੀਆਂ ਲੋੜਾਂ ਵਧਦੀਆਂ ਘਟਦੀਆਂ ਰਹਿੰਦੀਆਂ ਹਨ। ਧੁੱਪ ਛਾਂ ਵਾਂਗ ਦੁਖ ਸੁਖ ਦਾ ਆਉਣਾ ਜਾਣਾ ਜ਼ਿੰਦਗੀ ਨੂੰ ਆਪਣੇ ਰੰਗਾਂ ਵਿਚ ਰੰਗਦਾ ਆਪਣੀ ਤੋਰੇ ਚਲਦਾ ਰਹਿੰਦਾ ਹੈ। ਸਾਲ ਬਾਅਦ ਤਨਖਾਹ ਵਿਚ ਇੰਨਕ੍ਰੀਜ਼ਮੈਂਟ ਜਾਂ ਕਦੇ ਕਦੇ ਨਸੀਬ ਹੋਣ ਵਾਲਾ ਮਹਿੰਗਾਈ ਭੱਤਾ ਜੇ ਖ਼ੁਸ਼ੀ ਦਿੰਦਾ ਹੈ ਤਾਂ ਕਟੌਤੀਆਂ ਦੀ ਤਲਵਾਰ ਜੇਬ ਨੂੰ ਲੀਰੋ ਲੀਰ ਕਰ ਦਿੰਦੀ ਹੈ। ਆਹ ਟੈਕਸ, ਔਹ ਟੈਕਸ..! ਆਪਣੀ ਤਨਖ਼ਾਹ ਨੂੰ ਟੈਕਸ ਤੋਂ ਬਚਾਈ ਰੱਖਣ ਲਈ ਵਿਚਾਰੇ ਕਈ ਤਰਾਂ ਦੇ ਪਾਪੜ ਵੇਲਦੇ ਹਨ, ਛੋਟੀਆਂ ਵੱਡੀਆਂ ਬੱਚਤਾਂ ਦਾ ਅਮੁੱਕ ਤਾਣਾ ਬਾਣਾ ਅਕਸਰ ਰਾਤਾਂ ਦੀ ਨੀਂਦ ਉਡਾਉਂਦਾ ਹੈ। ਸ਼ਾਇਦ ਇਸੇ ਲਈ ਕਿਸੇ ਭੱਤੇ ਆਦਿ ਦਾ ਐਲਾਨ ਸੁਣਨ ਤੋਂ ਬਾਅਦ ਮੁਲਾਜ਼ਮ ਤਬਕੇ ਵਿਚ ਇਹ ਚੁੰਝ ਚਰਚਾ ਜੋਰ ਫੜ ਜਾਂਦੀ ਹੈ ਕਿ ਯਾਰ, ਜੇ ਇਕ ਰੁਪਿਆ ਦਿੱਤੈ ਤਾਂ ਦੋ ਰੁਪਈਏ ਟੈਕਸ ਵੀ ਲੱਗੂ...! ਨਾ ਹਾੜ੍ਹ ਸੁੱਕੇ, ਨਾ ਸਾਉਣ ਹਰੇ।



ਮੈਨੂੰ ਇਸ ਹਾਲਤ ਦੀ ਤਰਜ਼ਮਾਨੀ ਕਰਦਾ ਅਕਬਰ ਬੀਰਬਲ ਦਾ ਇਕ ਮਨਘੜਤ ਕਿੱਸਾ ਯਾਦ ਆਉਂਦਾ ਹੈ। ਕਹਿੰਦੇ ਹਨ ਕਿ ਅਕਬਰ ਅਕਸਰ ਆਪਣੇ ਮੁਲਾਜ਼ਮਾਂ ਦੀ ਅਕਲ ਦਾ ਟੈਸਟ ਲੈਣ ਲਈ ਕੋਈ ਨਾ ਕੋਈ ਪੇਚਾ ਪਾਈ ਰੱਖਦਾ ਸੀ।



ਇਕ ਦਿਨ ਉਸਨੇ ਆਪਣੇ ਵਜ਼ੀਰ ਦੇ ਸਾਹਮਣੇ ਇਕ ਦਿਲਚਸਪ ਟੈਸਟ ਰੱਖਿਆ। ਉਸਨੇ ਕਿਹਾ ਕਿ ਸ਼ਾਹੀ ਇੱਜੜ ਵਿਚੋਂ ਚਾਲੀ ਦਿਨਾਂ ਲਈ ਇਕ ਬੱਕਰੀ ਦਿੱਤੀ ਜਾਵੇਗੀ, ਜਿਸ ਦੇ ਰਹਿਣ ਅਤੇ ਖ਼ਾਣ ਪੀਣ ਦਾ ਖ਼ਰਚਾ ਸ਼ਾਹੀ ਖਜ਼ਾਨੇ ਵਿਚੋਂ ਦਿੱਤਾ ਜਾਵੇਗਾ, ਪਰ ਸ਼ਰਤ ਇਹ ਹੈ ਕਿ ਇਸ ਬੱਕਰੀ ਦਾ ਭਾਰ ਚਾਲੀ ਦਿਨਾਂ ਬਾਅਦ ਵੀ ਠੀਕ ਓਨਾ ਹੀ ਹੋਣਾ ਚਾਹੀਦਾ ਹੈ ਜਿੰਨਾ ਕਿ ਅੱਜ ਹੈ। ਸਭ ਕੁਝ ਠੀਕ ਠਾਕ ਹੋਇਆ ਤਾਂ ਢੇਰ ਸਾਰੇ ਇਨਾਮ ਸਨਮਾਨ ਅਤੇ ਭਾਰ ਜ਼ਰਾ ਵੀ ਵੱਧ ਘੱਟ ਹੋਇਆ ਤਾਂ ਵਜ਼ੀਰੀ ਖ਼ਤਮ ਅਤੇ ਬਾਰਾਂ ਸਾਲ ਦੀ ਬਾ ਮੁਸ਼ੱਕਤ ਸਜ਼ਾ। ਯਾਦ ਰਹੇ ਕਿ ਬੱਕਰੀ ਇਕ ਦਿਨ ਵੀ ਭੁੱਖੀ ਨਹੀਂ ਰਹਿਣੀ ਚਾਹੀਦੀ। ਬੱਕਰੀ ਤੋਲ ਕੇ ਵਜ਼ੀਰ ਨੂੰ ਦੇ ਦਿੱਤੀ ਗਈ। ਇਸ ਮਾਮੂਲੀ ਜਿਹੀ ਲੱਗਣ ਵਾਲੀ ਗੱਲ ਨੇ ਛੇਤੀ ਹੀ ਵਜ਼ੀਰ ਦੀ ਰਾਤਾਂ ਦੀ ਨੀਂਦਉਡਾ ਦਿੱਤੀ। ਖ਼ੁਰਾਕ ਨਾਲ ਬੱਕਰੀ ਦਾ ਭਾਰ ਤਾਂ ਮਹਿੰਗਾਈ ਵਾਂਗ ਵਧਦਾ ਹੀ ਜਾ ਰਿਹਾ ਸੀ, ਜਿਸ ਦਾ ਮਤਲਬ ਸੀ ਕਿ ਸਭ ਕੁਝ ਅੱਛਾ ਨਹੀਂ ਹੈ...! ਆਖ਼ਿਰ ਉਸਨੇ ਬੀਰਬਲ ਕੋਲੋਂ ਸਲਾਹ ਲਈ, ਜੋ ਕਾਮਯਾਬ ਰਹੀ। ਸਲਾਹ ਸੀ ਕਿ ਬੱਕਰੀ ਦੇ ਭੋਜਨ ਵਿਚ ਕੋਈ ਕਟੌਤੀ ਨਾ ਕੀਤੀ ਜਾਵੇ ਪਰ ਭੋਜਨ ਤੋਂ ਬਾਅਦ ਬੱਕਰੀ ਨੂੰ ਇੱਕ ਪਿੰਜਰਾ ਬੰਦ ਭਿਆਨਕ ਬੱਬਰ ਸ਼ੇਰ ਦੇ ਦਰਸ਼ਨ ਕਰਵਾਏ ਜਾਣ। ਅਜਿਹਾ ਹੀ ਕੀਤਾ ਗਿਆ। ਰੋਜ਼ਾਨਾ ਖੁਰਾਕ ਦੇਣ ਤੋਂ ਬਾਅਦ ਕੁਝ ਪਲ ਲਈ ਬੱਕਰੀ ਨੂੰ ਸ਼ੇਰ ਦੇ ਪਿੰਜਰੇ ਸਾਹਮਣੇ ਲਿਆਂਦਾ ਜਾਂਦਾ। ਸ਼ੇਰ ਦੀ ਗਰਜ ਸੁਣ ਕੇ ਵਿਚਾਰੀ ਬੱਕਰੀ ਦੀਆਂ ਨਬਜ਼ਾਂ ਰੁਕ ਰੁਕ ਜਾਂਦੀਆਂ, ਸੁਆਦੀ ਭੋਜਨ ਕਰਕੇ ਜਿਹੜਾ ਪਾਈਆ ਖ਼ੂਨ ਵਧਦਾ, ਸ਼ੇਰ ਦੇ ਲਲਕਾਰੇ ਸੁਣਦਿਆਂ ਹੀ ਖ਼ਾਧਾ ਪੀਤਾ ਬਰਾਬਰ ਹੋ ਜਾਂਦਾ। ਚਾਲੀ ਦਿਨਾਂ ਬਾਅਦ ਜਦੋਂ ਬੱਕਰੀ ਨੂੰ ਦਰਬਾਰ ਵਿਚ ਫ਼ਿਰ ਤੋਲਿਆ ਗਿਆ ਤਾਂ ਉਸਦਾ ਭਾਰ ਠੀਕ ਪਹਿਲਾਂ ਜਿੰਨਾ ਹੀ ਨਿਕਲਿਆ।



ਮੁਲਾਜ਼ਮਾਂ ਦਾ ਹਾਲ ਵੀ ਵਿਚਾਰੀ ਉਸ ਬੱਕਰੀ ਵਾਲਾ ਹੀ ਹੁੰਦਾ ਹੈ। ਜੇ ਮਾਸਿਕ ਤਨਖ਼ਾਹ ਰੂਪੀ ਖ਼ੁਰਾਕ ਉਨ੍ਹਾਂ ਨੂੰ ਜੀਵਨ ਦਿੰਦੀ ਹੈ ਤਾਂ ਕਟੌਤੀਆਂ ਰੂਪੀ ਬੱਬਰ ਸ਼ੇਰ ਉਨ੍ਹਾਂ ਨੂੰ ਕਦੇ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੰਦਾ। ਨਾ ਉਹ ਭੁੱਖੇ ਮਰਦੇ ਹਨ, ਨਾ ਹੀ ਰੱਜਦੇ ਹਨ। ਸ਼ਾਇਦ ਇਸੇ ਲਈ ਉਨ੍ਹਾਂ ਦੀਆਂ ਮੰਗਾਂ ਅਮਰ ਵੇਲ ਵਾਂਗ ਚਿਰਾਂ ਤੱਕ ਲਟਦੀਆਂ ਰਹਿੰਦੀਆਂ ਹਨ।



ਤਨਖ਼ਾਹਦਾਰ ਬੰਦੇ ਲਈ ਸਰਕਾਰੀ ਟੈਕਸਾਂ ਤੋਂ ਬਚਣਾ ਬੇਹੱਦ ਔਖਾ ਹੈ, ਪਰ ਦੋ ਨੰਬਰ ਵਾਲੇ ਧੰਦੇ ਵਾਲੇ ਮੁਨਾਫ਼ਾਖੋਰ ਵਪਾਰੀਆਂ ਅਤੇ ਰਿਸ਼ਵਤਖ਼ੋਰ ਕਿਸਮ ਦੇ ਮੁੱਠੀ ਭਰ ਲੋਕਾਂ ਦੀ ਮੋਟੀ ਜੇਬ ਉਪਰ ਕਦੇ ਕੋਈ ਟੈਕਸ ਨਹੀਂ ਸੁਣਿਆ। ਹਰ ਬਜਟ ਵਿਚ ਸਰਕਾਰ ਨੂੰ ਸਭ ਤੋਂ ਪਹਿਲਾਂ ਮੁਲਾਜ਼ਮਾਂ ਦੀ ਤਨਖ਼ਾਹ ਹੀ ਦਿਸਦੀ ਹੈ, ਪਰ ਸਵਿਸ ਬੈਂਕਾਂ ਦੇ ਖ਼ਾਤੇ ਵਾਲੇ ਕਾਲੇ ਚੋਰਾਂ ਦੀ ਟੋਲੀ ਅਤੇ ਕਾਲੇ ਧਨ ਦੀ ਤਿਜੋਰੀ ਕਦੇ ਨਹੀਂ ਦਿਸਦੀ...।



ਜਿਵੇਂ ਭਗਤਾਂ ਨੂੰ ਪ੍ਰਭੂ ਦੀ ਪ੍ਰਾਪਤੀ ਲਈ ਆਪਣੀ ਭਗਤੀ ਦਾ ਜ਼ੋਰਦਾਰ ਪ੍ਰਦਰਸ਼ਨ ਕਰਨਾ ਪੈਂਦਾ ਹੈ, ਉਸੇ ਤਰਾਂ ਹੀ ਮੁਲਾਜ਼ਮ ਵੀ ਬੇਨਿਯਮੀਆਂ, ਬੇਇਨਸਾਫ਼ੀਆਂ ਅਤੇ ਬੇਕਾਰ ਦੀਆਂ ਗੱਲਾਂ ਵਿਰੁੱਧ ਸਰਕਾਰ ਰੂਪੀ ਮੱਝ ਅੱਗੇ ਬੀਨ ਵਜਾਉਣ ਦਾ ਯਤਨ ਕਰਦੇ ਰਹਿੰਦੇ ਹਨ। ਪਰ ਇਤਿਹਾਸ ਦੱਸਦਾ ਹੈ ਕਿ ਅਜਿਹੀ ਬੀਨ ਮਾੜੀ ਮੋਟੀ ਹਿਲਜੁੱਲ ਤੋਂ ਬਿਨਾਂ ਬੇਅਸਰ ਹੀ ਰਹਿੰਦੀ ਹੈ। ਇਸ ਗੱਲ ਦਾ ਸਬੂਤ ਹਰ ਮੁਜਾਹਰੇ ਤੋ ਬਾਅਦ ਹੋਣ ਵਾਲਾ ਅਗਲਾ ਮੁਜ਼ਾਹਰਾ ਦੇ ਦਿੰਦਾ ਹੈ। ਜਿਵੇਂ ਸਾਧਾਂ ਦੀਆਂ ਧੂਣੀਆਂ ਅਮਰ ਹਨ, ਇਸੇ ਤਰਾਂ ਮੁਲਾਜ਼ਮਾਂ ਦੇ ਧਰਨੇ ਵੀ ਅਮਰ ਹਨ।

ਛੁਣਕਣੇ ਵਾਲੀ ਚਾਬੀ

ਜਿੱਦੀ ਬੰਦਾ ਦੂਜਿਆਂ ਲਈ ਮੁਸ਼ਕਿਲਾਂ ਦੇ ਅੰਬਾਰ ਖੜ੍ਹੇ ਕਰਨ ਵਿਚ ਕੁਦਤਰੀ ਤੌਰ ਤੇ ਮਾਹਿਰ ਹੁੰਦਾ ਹੈ। ਆਪਣੀ ਜਿੱਦ ਪੁਗਾਉਣ ਦੇ ਚੱਕਰ ’ਚ ਉਹ ਨਫ਼ੇ ਨੁਕਸਾਨ ਦੀ ਪਰਵਾਹ ਘੱਟ ਹੀ ਕਰਦਾ ਹੈ। ਮੇਲੇ ਵਿਚ ਮਾਪਿਆਂ ਦੀ ਉਂਗਲੀ ਫੜ ਕੇ ਤੁਰੇ ਜਾਂਦੇ ਕਿਸੇ ਚੰਚਲ ਜੁਆਕ ਨੂੰ ਵੇਖਿਆਂ ਇਉਂ ਲਗਦਾ ਹੈ ਜਿਵੇਂ ਉਹ ਕਿਸੇ ਨਿਰਮਲ ਝੀਲ ਵਿਚ ਮੁਰਗਾਬੀ ਵਾਂਗ ਤੈਰਦਾ ਫ਼ਿਰ ਰਿਹਾ ਹੋਵੇ। ਬੇਫ਼ਿਕਰ, ਬੇਪਰਵਾਹ, ਬਾਦਸ਼ਾਹ। ਹਰ ਦੁਕਾਨ ਉਸਨੂੰ ਆਪਣੀ ਲਗਦੀ ਹੈ ਤੇ ਉਹ ਹਰ ਸ਼ੈਅ ਨੂੰ ਹਾਸਿਲ ਕਰਨ ਦੀ ਜਿੱਦ ਕਰਦਾ ਹੈ। ਮਾਪੇ ਆਪਣੀ ਇੱਛਾ ਅਤੇ ਜੇਬ ਦਾ ਆਕਾਰ ਵੇਖ ਕੇ ਜਿੱਥੋਂ ਤੱਕ ਹੋ ਸਕੇ, ਜਿੱਦ ਪੁਗਾਉਂਦੇ ਹਨ ਅਤੇ ਜਦੋਂ ਗੱਲ ਵਸੋਂ ਬਾਹਰ ਹੋ ਜਾਵੇ ਤਾਂ ਫ਼ਿਰ ਰੱਬ ਹੀ ਰਾਖਾ। ਕਈ ਮਾਪੇ ਇਸ ਸਥਿਤੀ ਤੋਂ ਬਚਣ ਲਈ ਆਪਣੇ ਦੁਆਲੇ ਖ਼ੌਫ਼ਨਾਕ ਚੁੱਪ ਜਾਂ ਫ਼ਿਰ ਕਰੋਧ ਦੀ ਕੰਧ ਖੜ੍ਹੀ ਕਰ ਲੈਂਦੇ ਹਨ, ਜਿਸ ਨੂੰ ਪਾਰ ਕਰਨਾ ‘ਨਿਆਣਿਆਂ’ ਵਾਲੀ ਗੱਲ ਨਹੀਂ ਹੁੰਦੀ। ਬੱਚਿਆਂ ਦੀ ਉਮਰ ਤੱਕ ਜਿੱਦ ਠੀਕ ਹੈ ਪਰ ਕਈਆਂ ਦੀ ਉਮਰ ਵਧਣ ਨਾਲ ਜਿੱਦ ਦਾ ਤਾਣਾ ਪੇਟਾ ਵੀ ਖਾਸਾ ਉਲਝ ਜਾਂਦਾ ਹੈ। ਅਜਿਹੇ ਬੰਦੇ ਆਪ ਦੁਖੀ ਤੇ ਮੁਹੱਲਾ ਪ੍ਰੇਸ਼ਾਨ ਵਾਲਾ ਵਾਤਾਰਵਨ ਪੈਦਾ ਕਰ ਦਿੰਦੇ ਹਨ।
ਬੜੀ ਪੁਰਾਣੀ ਹੱਡਬੀਤੀ ਚੇਤੇ ਆ ਰਹੀ ਹੈ। ਨਿੱਕੇ ਹੁੰਦਿਆਂ ਦਾਦਕੇ ਪਿੰਡ ਦੇ ਨਾਲ ਲਗਦੇ ਪਿੰਡ ਮੇਲਾ ਲਗਦਾ ਸੀ। ਦਾਦੀ ਨੇ ਸਾਰਾ ਟੱਬਰ ਤਿਆਰ ਕੀਤਾ। ਪਿੰਡੋਂ ਜੱਟਾਂ ਦੀ ਟਰਾਲੀ ਮੇਲੇ ਜਾਣ ਲਈ ਤਿਆਰ ਸੀ। ਬੜੀ ਧੂਮਧਾਮ ਨਾਲ ਹੱਸਦੇ ਖੇਡਦੇ ਮੇਲੇ ਜਾ ਪੁੱਜੇ। ਸਾਰਾ ਦਿਨ ਫ਼ਿਰ ਤੁਰ ਕੇ ਮੇਲਾ ਵੇਖਿਆ। ਸ਼ਾਮ ਹੋਈ। ਮੇਲੇ ਵਿੱਚ ਸ਼ਰਾਬੀ ਬੁੱਕਣ ਲੱਗੇ ਤਾਂ ਘਰਾਂ ਨੂੰ ਵਾਪਸੀ ਲਈ ਇੱਕ ਇੱਕ ਕਰਕੇ ਸਾਰੀਆਂ ਢਾਣੀਆਂ ਆਪਣੀ ਟਰਾਲੀ ਕੋਲ ਪੁੱਜ ਗਈਆਂ। ਟਰੈਕਟਰ ਦਾ ਮਾਲਕ ਅਜੇ ਮੇਲੇ ਵਿਚ ਹੀ ਕਿਧਰੇ ਮਸਤ ਸੀ। ਉਸਦੇ ਟੱਬਰ ਵਿੱਚੋਂ ਉਸਦੇ ਛੋਟੇ ਭਰਾ ਨੇ ਜਿੱਦ ਫੜ ਲਈ, ‘ਹੁਣੇ ਚੱਲੋ, ਨਾਲੇ ਟਰੈਕਟਰ ਮੈਂ ਚਲਾਊਂ।’ ਸਿਆਣੇ ਆਖਣ, ‘ਕਾਕਾ ਤੂੰ ਹੀ ਚਲਾ ਲਵੀਂ, ਚਾਬੀ ਵਾਲੇ ਨੂੰ ਤਾਂ ਆਉਣ ਦੇ ਕੇਰਾਂ ...’

‘ਲੈ! ਚਾਬੀ ਦੀ ਕੀ ਲੋੜ ਐ, ਮੈਂ ਏਸ ਛੁਣਕਣੇ ਨਾਲ ਹੀ ਸਟਾਰਟ ਕਰ ਦਉਂ !’ ਬਹਿਸ ਕਰਦਿਆਂ ਉਸਨੇ ਕਿਸੇ ਤਰਾਂ ਟੀਨ ਦੇ ਨਿੱਕੇ ਜਿੱਹੇ ਛੁਣਕਣੇ ਦੀ ਡੰਡੀ ਨਾਲ ਹੀ ਟਰੈਕਟਰ ਸਟਾਰਟ ਕਰ ਦਿੱਤਾ। ਟਰੈਕਟਰ ਦੇ ਸਲੈਂਸਰ ਵਿਚੋਂ ਧੂੰਏਂ ਦਾ ਫੱਕਾ ਨਿਕਲਦਿਆਂ ਹੀ ਸਭ ਭੱਜ ਕੇ ਆਪੋ ਆਪਣੀ ਥਾਂ ਜਾ ਬੈਠੇ। ਡਰੈਵਰ ਕੁਝ ਜਿਆਦਾ ਹੀ ਜੋਸ਼ ਵਿਚ ਜਾਪਦਾ ਸੀ। ਬੁੜ੍ਹੀਆਂ ਰੌਲਾ ਪਾਈ ਜਾਣ, ‘ਵੇ ਹੌਲੀ ਮਰ ਲਓ, ਫ਼ੂਕ ਲਓ, ਢੈਹ ਜਾਣੀ ਦੇ ਕਿਵੇਂ ਭਜਾਈ ਜਾ ਰਹੇ ਨੇ! ਨਾ ਤੁਸੀਂ ਗਾਹਾਂ ਜਾਕੇ ਕਿਹੜਾ ਜਹਾਜ ਚੜ੍ਹਨੈ ...!’

ਪਰ ਹਵਾ ਦੇ ਫ਼ਰਾਟੇ, ਸੜਕ ਦੇ ਟੋਏ ਅਤੇ ਟਰੈਕਟਰ ਦੀ ਰਫ਼ਤਾਰ ’ਚ ਕੰਨ ਪਾਈ ਆਵਾਜ ਨਹੀਂ ਸੀ ਸੁਣ ਰਹੀ। ਮੈਂ ਟਰਾਲੀ ਵਿਚ ਦਾਦੀ ਕੋਲ ਬੈਠਾ ਆਪਣੇ ਸਿਰ ਉੱਤੋਂ ਲੰਘ ਰਹੇ ਦਰੱਖਤਾਂ ਨੂੰ ਏਨੀ ਤੇਜ਼ ਲੰਘਦਿਆਂ ਤੱਕੀ ਜਾ ਰਿਹਾ ਸੀ। ਪਿੰਡ ਦੀ ਫ਼ਿਰਨੀ ਤੇ ਟਰੈਕਟਰ ਨੇ ਸ਼ਾਇਦ ਪੂਰੀ ਰਫ਼ਤਾਰ ਤੇ ਹੀ ਮੋੜ ਕੱਟਿਆ ਤੇ ਟਰਾਲੀ ਦਾ ਇੱਕ ਟੈਰ ਚੱਕਿਆ ਗਿਆ ਅਤੇ ਮੇਰੇ ਸਾਹਮਣੇ ਬੈਠੀ ਇਕ ਮਾਈ ‘ਬੂਅਅਅ ਵੇ !’ ਕਰਕੇ ਸਾਡੇ ਉੱਤੇ ਡਿੱਗਦੀ ਮਸਾਂ ਬਚੀ। ਇਸ ਤੋਂ ਬਾਅਦ ਇੱਕ ਮੋੜ ਹੋਰ ਆਇਆ ... ਤੇ ਬੱਸ ਧੜੱਮ, ਇੱਕ ਪਲ ਲਈ ਜਿਵੇਂ ਪੂਰੀ ਸ਼ਾਂਤੀ ਹੋ ਗਈ ਹੋਵੇ। ਫ਼ਿਰ ਅਚਾਨਕ ਚੀਕ ਚਿਹਾੜਾ ਪੈ ਗਿਆ। ਟਰਾਲੀ ਟਰੈਕਟਰ ਨਾਲੋਂ ਵੱਖ ਹੋ ਕੇ ਬਿਲਕੁਲ ਮੂਧੀ ਹੋ ਗਈ। ਮੈਂ ਤੇ ਸਾਡਾ ਸਾਰਾ ਟੱਬਰ ਹੈਰਾਨਜਨਕ ਢੰਗ ਨਾਲ ਖਤਾਨਾਂ ਵਿਚ ਇਉਂ ਖਿੱਲਰਿਆ ਪਿਆ ਸੀ ਜਿਵੇਂ ਕਿਸੇ ਨੇ ਗੁਲੇਲ ’ਚ ਪਾ ਪਾ ਕੇ ਸੁੱਟੇ ਹੋਣ! ਪਲਾਂ ਵਿਚ ਹੀ ਸਾਰਾ ਪਿੰਡ ਇਕੱਠਾ ਹੋਇਆ ਤੇ ਬਚਾਓ ਕਾਰਜ ਸ਼ੁਰੂ ਹੋ ਗਏ। ਬਾਅਦ ਵਿਚ ਪਤਾ ਲੱਗਿਆ ਕਿ ਸਾਡੇ ਤਾਂ ਸਾਰੇ ਜੀਅ ਖੇਤਾਂ ਚੋਂ ਇੱਧਰੋਂ ਓਧਰੋਂ ਸਹੀ ਸਲਾਮਤ ਮਿਲ ਗਏ ਪਰ ਸਾਰੇ ਟੱਬਰ ਸ਼ਾਇਦ ਏਨੇ ਖੁਸ਼ਕਿਸਮਤ ਨਹੀਂ ਸਨ। ਦੋ ਬੰਦੇ ਟਰਾਲੀ ਹੀ ਦੱਬੇ ਗਏ ਅਤੇ ਕਈਆਂ ਦੇ ਹੱਡ ਗੋਡੇ ਤਿੜਕ ਗਏ। ਰੱਬ ਦਾ ਸ਼ੁਕਰ ਹੈ ਕਿ ਅੱਜਕਲ• ਚੀਨੀ ਖਿਡੌਣਿਆਂ ਦੀ ਚਕਾਚੌਂਧ ਵਿਚ ਪੁਰਾਣੇ ਟੀਨ ਦੇ ਛੁਣਕਣੇ ਕਿਧਰੇ ਗਵਾਚ ਗਏ ਹਨ ਪਰ ਜਦੋਂ ਵੀ ਕਿਸੇ ਜਿੱਦੀ ਕਿਸਮ ਦੇ ਬੰਦੇ ਨਾਲ ਵਾਹ ਪੈਂਦਾ ਹੈ ਤਾਂ ਦਿਲ ਦੇ ਕਿਸੇ ਕੋਨੇ ਵਿਚ ਪਈ ਉਹ ਪੁਰਾਣੀ ਛੁਣਕਣੇ ਵਾਲੀ ਚਾਬੀ ਚਮਕ ਮਾਰ ਹੀ ਜਾਂਦੀ ਹੈ।
ਸਮਰਜੀਤ ਸਿੰਘ
ਮੋਬਾਇਲ: 94173 55724