Share

Share |

ਤੇਰੇ ਸ਼ਹਿਰ ਨੂੰ ਸਜ਼ਦਾ ...

ਆਸ਼ਕ ਜਾਤ ਨੂੰ ਧੁਰੋਂ ਸਰਾਪ ਮਿਲਿਆ ਹੋਇਆ ਲਗਦਾ ਹੈ ਕਿ ਜੋ ਮਰਜ਼ੀ ਕਰ ਲਓ, ਆਸ਼ਕੀ ਵਿਚ ਤੁਹਾਨੂੰ ਮਹਿਬੂਬ ਮਿਲੇ ਨਾ ਮਿਲੇ, ਛਿੱਤਰ ਪੈਣ ਨਾ ਪੈਣ, ਪਰ ਤਮਾਸ਼ਬੀਨਾਂ ਨੂੰ ਹਮੇਸ਼ਾ ਉਹਨਾਂ ਦੀ ਆਸ਼ਕੀ ਦਾ ‘ਲਾਭ’ ਮਿਲਣਾ ਹੀ ਮਿਲਣਾ ਹੈ। ਹੁਣ ਵੇਖੋ ਨਾ, ਹੰਸ ਬਾਈ ਨੇ ਸ਼ੁਰੂ ’ਚ ਗੀਤ ਗਾਇਆ, ‘ਆਸ਼ਕਾਂ ਦੀ ਕਾਹਦੀ ਜਿੰਦਗੀ ..’ ਤੇ ਬੱਸ ਫ਼ਿਰ ਬਾਈ ਜੀ ਤੇ ਨੋਟਾਂ ਦੀ ਐਸੀ ‘ਬਰਸਾਤ’ ਹੋਈ ਜੋ ਨਿਰੰਤਰ ਜਾਰੀ ਹੈ ਤੇ ਰੱਬ ਕਰੇ ਪੰਜਾਬੀਆਂ ਦਾ ਇਹ ਲਾਡਲਾ ਫ਼ਨਕਾਰ ਇਉਂ ਬੁ¦ਦੀਆਂ ਸਰ ਕਰਦਾ ਰਹੇ। ਬਾਈ ਜੀ ਹਿੱਟ, ਸੁਪਰਹਿੱਟ ਹੁੰਦੇ ਆ ਰਹੇ ਹਨ ਪਰ ਵਿਚਾਰੇ ਆਸ਼ਕਾਂ ਦੀ ਜਿੰਦਗੀ ’ਚ ਕੋਈ ਫ਼ਰਕ ਨਹੀਂ ਪਿਆ।
ਜੇ ਯਕੀਨ ਨਹੀਂ ਆਉਂਦਾ ਤਾਂ ਅਖ਼ਬਾਰ ਵੇਖੋ। ‘ਪ੍ਰੇਮੀ ਜੋੜੇ ਵੱਲੋਂ ਖੁਦਕੁਸ਼ੀ’, ‘ਆਸ਼ਕ ਦੀ ਛਿੱਤਰ ਪਰੇਡ’, ‘ਚਾਰ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫ਼ਰਾਰ... ’ ਖਬਰ ਉਹੀ ਤੇ ਕਹਾਣੀ ਵੀ ਉਹੀ ਰਹਿੰਦੀ ਹੈ, ਬਦਲਦੇ ਹਨ ਤਾਂ ਬੱਸ ਪ੍ਰੇਮੀ ਜੋੜਿਆਂ ਦੇ ਨਾਮ ਅਤੇ ਐਡਰੈੱਸ!
ਗੌਰ ਕਰਨ ਵਾਲੀ ਗੱਲ ਹੈ ਕਿ ਪ੍ਰੀਤ ਦੀਆਂ ਪੀਘਾਂ ਦੇ ਹੁਲਾਰੇ ਲੈਣ ਵਾਲਿਆਂ ਦੀ ਕਹਾਣੀ ਨੂੰ ਸ਼ਾਇਰੀ ਦੀ ਪੁੱਠ ਚਾੜ ਦੇ ਮਸਾਲੇਦਾਰ ਗੀਤ ਰਚਣ ਵਾਲੇ ਸ਼ਾਇਦ ਹੀ ਕਦੇ ਸਮਝ ਸਕਣ ਕਿ ਉਹਨਾਂ ਦੇ ਗੀਤ ਕਿਸੇ ਉੱਜੜੇ ਉੱਖੜੇ ਮਜਨੂੰ ਦੇ ਭਰਾ ਨੂੰ ਕੀ ਤੋਂ ਕੀ ਬਣਾ ਸਕਦੇ ਹਨ!
ਅਜੇ ਕੱਲ• ਹੀ ਬੱਸ ਅੱਡੇ ਤੇ ਇੱਕ ਨੌਜਵਾਨ ਨੂੰ ਬੈਠਿਆਂ ਵੇਖਿਆ। ਹਰ ਆਉਂਦੀ ਬੱਸ ਨੂੰ ਇਉਂ ਵੇਖਦਾ ਜਿਵੇਂ ਨਾਨਕਾ ਪਿੰਡ ਵੇਖ ਲਿਆ ਹੋਵੇ ਤੇ ਹਰ ਜਾਂਦੀ ਬੱਸ ਉਸਨੂੰ ਦਾਦਕੇ ਪਿੰਡ ਦੀਆਂ ਗਲੀਆਂ ’ਚੋਂ ਉਡਦੀ ਧੂੜ ਤੇ ਧੂੰਏਂ ਦੇ ਫ਼ੱਕੇ ਦੇ ਜਾਂਦੀ। ਕਿਸੇ ਦੱਸਿਆ ਕਿ ਇਹ ਪਾੜਾ ਅੱਜ ਤੜਕੇ ਦਾ ਇਵੇਂ ਹੀ ਬੈਠਾ ਹੈ। ਸ਼ਾਇਦ ਕਿਸੇ ਨੇ ਆਉਣ ਦਾ ਟੈਮ ਦਿੱਤਾ ਹੋਊ। ਕੋਈ ਆਖੇ ਕਿ ਉਹਨੂੰ ਤਾਂ ਇਹ ਬੰਦਾ ਘਰੋਂ ਭੱਜਣ ਦੀ ਤਿਆਰੀ ਵਿਚ ਬੈਠਾ ਲੱਗ ਰਿਹਾ ਹੈ ਤੇ ਇਕ ਨੇ ਆਖ ਦਿੱਤਾ ਕਿ ਇਹ ਤਾਂ ਸ਼ਾਇਦ ਦੁਨੀਆਂ ਤੋਂ ਹੀ ਜਾਣ ਦੀ ਤਿਆਰੀ ਵਿਚ ਹੈ।
ਇੱਕ ਸੋਝੀ ਵਾਲੇ ਬੰਦੇ ਨੇ ਕੋਲ ਹੋ ਕੇ ਪੁੱਛ ਹੀ ਲਿਆ। ‘ਕਾਕਾ ਕਾਇਮ ਏਂ?’
ਤੇ ਕਾਕਾ ਜੀ ਨੇ ਅੱਖਾਂ ਭਰ ਕੇ ਬੰਦੇ ਵੱਲ ਵੇਖਿਆ ਤੇ ਮਸਾਂ ਹੀ ਬੋਲਿਆ,‘ਬੱਸ ਉਸ ਬੇਫ਼ਵਾ ਦੇ ਸ਼ਹਿਰ ਨੂੰ ਸਜਦਾ ਕਰ ਚੱਲੇ ਹਾਂ..!’
ਅੱਗਿਓਂ ਬੰਦਾ ਵੀ ਅੱਕਿਆ ਜਿਹਾ ਹੀ ਲਗ ਰਿਹਾ ਸੀ ਤੇ ਕੜਕ ਕੇ ਬੋਲਿਆ, ‘ਓਇ ਪਤੰਦਰਾ, ਅੱਗੇ ਹੋਰ ਸ਼ਹਿਰਾਂ ਚ ਤੇਰੇ ਬੁੜੇ ਨੇ ਤੇਰੇ ਵਾਸਤੇ ਕਲੌਨੀਆਂ ਕੱਟ ਕੇ ਰੱਖੀਆਂ ਨੇ? ਲਗਦਾ ਸਜਦੇ ਦਾ... ! ਜੇ ਆਪਣੇ ਸ਼ਹਿਰ ਨੇ ਕੁਝ ਨਹੀਂ ਦਿੱਤਾ ਤਾਂ ਹੋਰ ਥਾਂ ਜਾਕੇ ਵੀ ਕੀ ਪੱਥਰ ਪਟਕਾਏਂਗਾ! ਜਿਹੜੇ ਏਥੇ ਘੁੱਗੂ ਉਹ ਲਹੌਰ ਵੀ ਘੁੱਗੂ। ਇਥੇ ਆਪਣਾ ਘਰ ਦਰ ਛੱਡਕੇ ਬਗਾਨੇ ਥਾਂ ਕਿਰਾਏ ਤੇ ਧੱਕੇ ਖਾਂਦਾ ਫ਼ਿਰੇਂਗਾ। ਚੱਲ ਕਮਲਿਆ ਘਰ ਚੱਲ, ਉੱਠ, ਅਜੇ ਵੀ ਮੁੜ ਆ!’
ਪਤਾ ਲੱਗਿਆ ਕਿ ਉਹ ਬੰਦਾ ਉਸ ਮੁੰਡੇ ਦਾ ਪਿਓ ਸੀ। ਤੇ ਮੁੰਡੇ ਦੀ ਮਹਿਬੂਬ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ ਤੇ ਇਹ ਕਾਕਾ ਜੀ ਨਿਰਾਸ਼ ਹੋ ਕੇ ਘਰੋਂ ਕਿਧਰੇ ਤੁਰ ਜਾਣ ਲਈ ਇਥੇ ਬਿਰਾਜੇ ਹੋਏ ਸਨ।
ਕੋਲ ਖੜਾ ਇਕ ਅਮਲੀ ਬੋਲਿਆ, ‘ਓਇ ਸ਼ਦਾਈਆ, ਕੀ ਹੋਇਆ ਜੇ ਉਹ ਨਹੀਂ ਆਉਂਦੀ, ਤੂੰ ਕੋਈ ਹੋਰ ਲੱਭ ਲੈ, ਬਾਪੂ ਨੂੰ ਆਖਕੇ ਵਿਆਹ ਕਰਵਾ ਫ਼ੂਕ ਲੈ, ਇਹ ਦੁਨੀਆਂ ਤਾਂ ਐਂ ਈ ਚੱਲਦੀ ਹੈ, ਆਹ ਸ਼ੇਅਰ ਸੁਣ, ਤੂ ਹੈ ਹਰਜਾਈ ਤੋ ਅਪਨਾ ਭੀ ਯਹੀ ਤੌਰ ਸਹੀ, ਤੂ ਨਹੀਂ ਔਰ ਸਹੀ, ਔਰ ਨਹੀਂ ਔਰ ਸਹੀ!’

No comments:

Post a Comment