ਸੰਤਾ : ਡਾਕਟਰ ਸਾਹਬ, ਮੇਰੇ ਸੱਟ ਲੱਗ ਗਈ ਹੈ।
ਡਾਕਟਰ: ਬਹੁਤ ਗਹਿਰੀ ਸੱਟ ਹੈ, ਟਾਂਕੇ ਲਾਉਣੇ ਪੈਣਗੇ, 1000 ਰੁਪਏ ਲੱਗਣਗੇ।
ਸੰਤਾ: ਡਾਕਟਰ ਸਾਹਬ, ਟਾਂਕੇ ਲਾਉਣੇ ਨੇ, ਕਢਾਈ ਨਹੀਂ ਕਰਨੀ !
............. .......................... ...................
ਮੁੱਕਦਾ ਮੁੱਕਦਾ ਰਿਸ਼ਤਾ, ਲਗਦਾ ਮੁੱਕ ਜਾਣਾ
ਪਿਆਰ ਦਾ ਬੂਟਾ ਸੁੱਕਦਾ ਸੁੱਕਦਾ, ਲਗਦਾ ਸੁੱਕ ਜਾਣਾ,
ਖ਼ਤ ਖ਼ਬਰ ਕੋਈ ਯਾਦ ਸੁਨੇਹਾ ਭੇਜ ਕਦੀ
ਸਾਹਾਂ ਦਾ ਨਹੀਂ ਯਾਰ ਪਤਾ ਕਦ ਮੁੱਕ ਜਾਣਾ !
............... ................... ................
ਮਿੱਠੂ ਨੂੰ ਇੱਕ ਬੱਕਰੀ ਲੱਭੀ। ਬਜਾਰ ਵਿਚ ਤੁਰੇ ਜਾਂਦੇ ਨੂੰ ਪੁਲਿਸ ਵਾਲਾ ਮਿਲਿਆ।
ਪੁਲਿਸ ਵਾਲਾ: ਓਇ, ਆਹ ਬੱਕਰੀ ਨੂੰ ਬਜਾਰ ਵਿਚ ਕਿਉਂ ਲਈਂ ਫ਼ਿਰਦਾ, ਏਹਨੂੰ ਕਿਤੇ ਚਿੜੀਆਘਰ ਲੈ ਕੇ ਜਾਹ !
ਅਗਲੇ ਦਿਨ :
ਪੁਲਿਸ ਵਾਲਾ: ਓਇ, ਤੂੰ ਹੁਣ ਏਸ ਬੱਕਰੀ ਨੂੰ ਕਿਧਰੀ ਲਈ ਜਾ ਰਿਹਾ ਹੈਂ ?
ਮਿੱਠੂ : ਤੁਹਾਡੇ ਕਹਿਣ ਤੇ ਕੱਲ੍ਹ ਏਸਨੂੰ ਚਿੜੀਆਘਰ ਲੈ ਗਿਆ ਸੀ, ਅੱਜ ਸਿਨਮੇ ਲਿਜਾ ਰਿਹਾ ਹਾਂ।
....................... ................................................
ਇੱਕ ਔਰਤ ਪੁਲਿਸ ਸਟੇਸ਼ਨ ਵਿੱਚ:
ਔਰਤ : ਜੀ, ਮੇਰਾ ਪਤੀ ਪੰਜ ਦਿਨ ਤੋਂ ਘਰ ਨਹੀਂ ਵਾਪਸ ਮੁੜਿਆ, ਘਰੋਂ ਬਜਾਰ ਗੋਭੀ ਲੈਣ ਗਿਆ ਸੀ।
ਠਾਣੇਦਾਰ: ਤੂੰ ਜਰੂਰ ਗੋਭੀ ਹੀ ਬਣਾਉਣੀ ਹੈ, ਕੋਈ ਹੋਰ ਸਬਜੀ ਬਣਾ ਲਓ !
........................................................................................................
ਇਸ਼ਕ ਮੇਂ ਹਰ ਚੀਜ਼ ਹਰੀ ਨਜ਼ਰ ਆਤੀ ਹੈ
ਕੁੱਤੀ ਭੀ ਪੂਛ ਮਾਰੇ ਤੋ ਪਰੀ ਨਜ਼ਰ ਆਤੀ ਹੈ !
................ .................... ....................
ਮਾਸਟਰ: ਓਇ ਲੱਡੂ, ਦੱਸ ਤਾਜ ਮਹਿਲ ਕਿੱਥੇ ਹੈ?
ਲੱਡੂ: ਜੀ ਪਤਾ ਨਹੀਂ
ਮਾਸਟਰ: ਨਲਾਇਕ ! ਚੱਲ ਬੈਂਚ ਉੱਪਰ ਖੜ੍ਹਾ ਹੋ ਜਾ।
ਲੱਡੂ: ਜੀ ਉੱਥੇ ਖੜ੍ਹ ਕੇ ਦਿਸ ਜਾਊ ?
No comments:
Post a Comment