Share

Share |

ਗੀਤਾਂ ਦੀ ਮੁਰੰਮਤ

‘ਤੇਰੇ ਸ਼ਹਿਰ ਨੂੰ ਸਜ਼ਦਾ ਕਰ ਚੱਲੇ ...’
- ਕਿਉਂ ਬਾਪੂ ਨੇ ਦੂਜੇ ਸ਼ਹਿਰ ’ਚ ਪਲਾਟ ਲੈ ਦਿੱਤਾ!’

‘ਇੱਕ ਪੈੱਗ ਹੋਰ ਯਾਰਾ ਇੱਕ ਪੈਗ ਹੋਰ ...’
- ਤੇਰੇ ਪੈਗ ਦੇ ਚੱਕਰਾਂ ’ਚ ਪੱਗ ਉੱਤਰ ਰਹੀ ਹੈ, ਉਹ ਤੇਰੀ ਭੂਆ ਸਾਂਭੂ !

‘ਝੂਟਦੀ ਚੰਡੋਲ ਸੋਹਣੀਏ, ਪੂਰੇ ਮੀਲ ਤੋਂ ਪਛਾਣ ਲੀ ਜੱਟ ਨੇ’
- ਆਹੋ ਬਾਬੇ ਰਾਮਦੇਵ ਦੀ ਮਿੱਲ ਦਾ ਸੁਰਮਾ ਐਵੇਂ ਤਾਂ ਨਹੀਂ ਪਾਈਦਾ !

‘ਖਤ ਪੜ੍ਹਕੇ .... ਕੱਲੀ ਬਹਿਕੇ ਰੋਣ ਲੱਗ ਪਈ’
- ਹੋਰ ਤੇਰਾ ਖ਼ਤ ਪੜ੍ਹਕੇ ਪੂਰਾ ਮੁਹੱਲਾ ਮਿਲ ਕੇ ਕੀਰਨੇ ਪਾਉਂਦਾ !

ਚੱਲ ਲੌ ਰਿਵਾਲਵਰ ਰਫ਼ਲਾਂ, ਕਬਜ਼ਾ ਲੈਣਾ ਏ’
- ਭਾਅ ਜੀ ਪਹਿਲਾਂ ਆਪਣੀ ਕਬਜ਼ ਤਾਂ ਠੀਕ ਕਰਲੋ !

‘ਦਾਰੂ ਘਰ ਦੀ, ਬੰਦੂਕ ਬਾਰਾਂ ਬੋਰ ਦੀ ..’
- ਆਹੋ ਜੀ, ਬਾਕੀ ਕੰਮਾਂ ਨੂੰ ਭਈਏ ਬਥੇਰੇ ਨੇ !

‘ਤੇਰੇ ਜੀਜੇ ਦਾ ਹੈ ਦਿਲ ਦਰਿਆ ਸੋਹਣੀਏ’
- ਤਾਂ ਹੀ ਤਾਂ ਪੁੱਤ, ਬੈਂਕ ਦਾ ਵਿਆਜ ਤੱਕ ਨੀਂ ਮੁੜਦਾ !

ਸਮਰਜੀਤ ਸਿੰਘ ਸ਼ਮੀ