Share

Share |

ਤਿੰਨ ਮੂੰਹੇਂ ਬਾਂਦਰ

ਦੇਸ਼ ਦੇ ਸਿਆਣੇ ਨੇਤਾ ਨੇ ਜਦੋਂ ਲੋਕਾਂ ਆਖਿਆ ਹੋਊ ਕਿ ਦੋਸਤੋ ਆਹ ਤਿੰਨ ਬਾਂਦਰ ਹਨ, ਜੋ ਸੁਨੇਹਾ ਦਿੰਦੇ ਹਨ ਕਿ ਕਦੇ ਵੀ ‘ਬੁਰਾ ਨਾ ਦੇਖੋ’, ‘ਬੁਰਾ ਨਾ ਸੁਣੋ’, ‘ਬੁਰਾ ਨਾ ਬੋਲੋ’ ... !
ਵਧੀਆ ਤੇ ਸ਼ਾਂਤਮਈ ਜਿੰਦਗੀ ਲਈ ਇਸ ਧਾਰਨਾ ਤੇ ਅਮਲ ਕਰੋਗੇ ਤੇ ਸੁਖੀ ਰਹੋਗੇ।

ਲੋਕਾਂ ਨੇ ਗੱਲ ਪੱਲੇ ਬੰਨ੍ਹ ਲਈ।

ਕਿਤੇ ਬਲਾਤਕਾਰ ਹੋ ਰਹੇ ਹਨ ... ਪਰ, ਲੋਕ ‘ਬੁਰਾ’ ਨਹੀਂ ਵੇਖਦੇ !

ਕਿਤੇ ਧੋਖਾਦੜੀ, ਬੇਈਮਾਨੀ ਹੋ ਰਹੀ ਹੈ .... ਪਰ, ਲੋਕ ‘ਬੁਰਾ’ ਨਹੀਂ ਬੋਲਦੇ !

ਕਿਤੇ ਅੰਦਰੋਂ ਰੂਹ ਚੀਕਾਂ ਮਾਰਦੀ ਹੈ ..... ਪਰ, ਲੋਕ ‘ਬੁਰਾ’ ਨਹੀਂ ਸੁਣਦੇ !
ਇਹ ਨੀਤੀ ਬੜੀ ਕਾਮਯਾਬ ਹੈ।

ਕਿਧਰੇ ਕੁਝ ਵੀ ਗੜਬੜ ਨਹੀਂ ਜਾਪਦੀ।

ਸਭ ਸ਼ਾਂਤ ਹੈ।
ਸਭ ਅੱਛਾ ਹੈ।

ਸਭ ਚਲਦਾ ਹੈ।
ਸੱਚੀਂ, ਬੰਦਾ ਜਦੋਂ ਦਾ ਤਿੰਨ ਮੂੰਹਾ ਬਾਂਦਰ ਬਣਿਆ ਹੈ, ਬੜਾ ਸੁਖੀ ਹੈ।
ਸਮਰਜੀਤ ਸਿੰਘ ਸ਼ਮੀ

2 comments:

  1. wonderful charecterisation if INDIAN MOB !
    HATS OFF 2 U !

    ReplyDelete
  2. WNDERFUL CHARACTERISATION OF INDIAN MOB !
    Hats off 2 u!

    ReplyDelete