Share

Share |
ਟੀ. ਵੀ. ਤੇ ਆਉਂਦੀਆਂ ਖ਼ਬਰਾਂ, ਹਾਲੋਂ ਬੇਹਾਲ ਜੀ।
ਕਰਦੀ ਸਰਕਾਰ ਗੱਲਾਂ, ਜਨਤਾ ਦੇ ਨਾਲ ਜੀ।

ਲੋਟੂਆਂ ਦੀ ਵੇਖਿਓ ਆਪਾਂ, ਮੌਜ ਲਾ ਦੇਵਾਂਗੇ।
ਗੜਬੜ ਦਾ ਕੀ ਐ ਆਪਾਂ, ਫ਼ੌਜ ਲਾ ਦੇਵਾਂਗੇ।
ਘਰ ਘਰ ਚੋਂ ਜਾਣੇ ਵੇਖਿਓ ਹੀਰੇ ਤੇ ਲਾਲ ਜੀ,
ਕਰਦੀ ਸਰਕਾਰ ਗੱਲਾਂ .....

ਹਟਾਉਣ ਲਈ ਅਸੀਂ ਗਰੀਬੀ, ਕਰਜ਼ਾਈ ਵੀ ਹੋਵਾਂਗੇ।
ਜਦ ਕਰੂ ਕੋਈ ਗੱਲ ਹੱਕਾਂ ਦੀ ਹਰਜ਼ਾਈ ਵੀ ਹੋਵਾਂਗੇ।
ਰੇਟ ਵਧਾਕੇ ਕੱਢਾਂਗੇ, ਬਲੈਕ ਦਾ ਮਾਲ ਜੀ,
ਕਰਦੀ ਸਰਕਾਰ ਗੱਲਾਂ .....

ਬੰਦੇ ਦੀ ਜਾਨ ਦਾ ਐਥੇ, ਕੋਈ ਮੁੱਲ ਹੋਣਾ ਨੀਂ।
ਮਹਿੰਗਾਈ ਦੇ ਮੂਹਰੇ ਕੋਈ ਕੌਡੀ ਤੁੱਲ ਹੋਣਾ ਨੀਂ।
ਰੇਤ ਮਿਲਾਕੇ ਵੇਚਾਂਗੇ, ਆਟਾ ਤੇ ਦਾਲ਼ ਜੀ,
ਕਰਦੀ ਸਰਕਾਰ ਗੱਲਾਂ .....

ਰੋਕਣ ਤੋਂ ਬਾਦ ਵੀ ਜੇ, ਤੁਸੀਂ ਆਪਣੇ ਹੱਕ ਮੰਗੋਗੇ।
ਪੁਲ਼ਸ ਜਦ ਪੁੱਤ ਬਣਾਊ ਦੱਸੋ ਕਿਵੇਂ ਖੰਘੋਗੇ।
ਕਰੂ ਸ਼ਿਕਾਇਤ ਸ਼ਮੀ ਫ਼ਿਰ ਦੱਸੋ ਕੀਹਦੇ ਨਾਲ ਜੀ,
ਕਰਦੀ ਸਰਕਾਰ ਗੱਲਾਂ .....

Samarjeet Singh Shammi, 12.3.93

No comments:

Post a Comment