Share

Share |
ਕੁਝ ਵੀ ਤਾਂ ਯਾਦ ਨਹੀਂ ਰਹਿੰਦਾ,
ਜਦ ਦਰਸ਼ਨ ਤੇਰਾ ਹੋ ਜਾਂਦਾ।
ਸ਼ਬਦ ਕੀਲਣੀ ਤੱਕਣੀ ਤੇਰੀ
ਤੱਕ ਹੋਸ਼ ਵੀ ਬਾਗੀ ਹੋ ਜਾਂਦਾ।

ਹਿਜ਼ਰ ਦੇ ਅੰਬਰੋਂ ਟੁੱਟਿਆ ਤਾਰਾ
ਝੱਟ ਵਸਲ ‘ਚ ਮਿੱਟੀ ਹੋ ਜਾਂਦਾ।
ਕੀ ਦੱਸਾਂ ਬਿਨ ਤੇਰੇ ਯਾਰਾ ਵੇ
ਦਿਲ ਚੁੱਪ ਚਪੀਤੇ ਰੋ ਜਾਂਦਾ।

ਮੁੜ ਜਾਣਾ ਸੀ ਤਾਂ ਕਿਉਂ ਆਇਓਂ
ਸ਼ਮੀ ਫ਼ਿਰ ਮਿਲਣਾ ਮੁਸ਼ਕਿਲ ਹੋ ਜਾਂਦਾ।

3 comments: