Share

Share |
ਸਾਫ਼ ਸੁਣਾਈ ਦਿੰਦੀ ਹੈ ਦਹਿਸ਼ਤ ਵਿੱਚ
ਬੰਦੇ ਨੂੰ ਆਪਣੇ ਦਿਲ ਦੀ ਧੜਕਣ।

ਕੋਈ ਨਕਸ਼ ਪੁਰਾਣਾ ਜਦ ਆਵੇ ਚੇਤੇ
ਹੋਵੇ ਆਪ ਮੁਹਾਰੀ ਦਿਲ ਦੀ ਧੜਕਣ।

ਜਦ ਵੀ ਭਰੀਏ ਹਿਜ਼ਰ ਤੇਰੇ ਵਿਚ ਠੰਢੇ ਹਉਕੇ
ਰੁਕ ਰੁਕ ਜਾਂਦੀ ਦਿਲ ਦੀ ਧੜਕਣ।

ਰਾਤ ਗ਼ਮਾਂ ਦੀ ਕਦੇ ਨਾ ਮੁੱਕਦੀ
ਮੁੱਕ ਜਾਵੇ ਪਰ ਦਿਲ ਦੀ ਧੜਕਣ।

ਅੱਖ ਮਿਰੀ ਚੋਂ ਕਿਰਦੇ ਹੰਝੂ
ਸੋਚਾਂ ਵਿਚ ਡੁੱਬੀ ਦਿਲ ਦੀ ਧੜਕਣ।

ਰੂਹ ਖੁਸ਼ ਹੋਵੇ ਯਾਰ ਮਿਲੇ ਤੋਂ
ਨੱਚ ਨੱਚ ਜਾਵੇ ਦਿਲ ਦੀ ਧੜਕਣ।

ਹਉਕੇ ਹੰਝੂ ਤੇ ਪਛਤਾਵੇ ਦਾ ਸ਼ਮੀ
ਨਿੱਤ ਭਾਰ ਉਠਾਵੇ ਦਿਲ ਦੀ ਧੜਕਣ।

No comments:

Post a Comment