Share

Share |

ਵਿਸਾਖੀ ਦੀ ਆਮਦ ਤੇ ...

ਅੰਗਰੇਜ਼ ਜਾਂਦੇ ਜਾਂਦੇ ਪੰਜਾਬੀਆਂ ਤੋਂ ਕਈ ਤਰਾਂ ਨਾਲ ਬਦਲੇ ਲੈ ਗਏ। 1947 ਵਿਚ ਪੰਜਾਬ ਦੀ ਵੰਡ ਤੇ ਪੰਜਾਬੀਆਂ ਦਾ ਕਤਲੇਆਮ, ਪੰਜਾਬ ਦੀਆਂ ਮੁੜ ਮੁੜ ਕੇ ਵੰਡੀਆਂ ਤੇ ਪੰਜਾਬ ਦੇ ਪੰਜਾਂ ਪਾਣੀਆਂ ਵਿਚ ਨਸ਼ਿਆਂ ਦਾ ਦਰਿਆ, ਸੱਭਿਆਚਾਰਕ ਹੋਂਦ ਨੂੰ ਧੁੰਦਲਾ ਕਰਕੇ ਪੰਜਾਬੀਆਂ ਨੂੰ ਪੂਰੀ ਤਰਾਂ ਦਿਸ਼ਾਹੀਣ ਤੇ ਕਮਜ਼ੋਰ ਕਰਕੇ ਇਸ ਦੀ ਵਿਰਾਸਤ ਤੇ ਮਿੱਟੀ ਪਾਉਣੀ ਉਨ੍ਹਾਂ ਲਾਲਮੂੰਹੇਂ ਫ਼ਰੰਗੀਆਂ ਦੀ ਦੇਣ ਹੈ। ਕਿਉਂ ?
ਕਾਰਨ ਬੜਾ ਸਿੱਧਾ ਹੈ। ਪੰਜਾਬ ਤੇ ਕਬਜਾ ਕਰਨ ਵਾਲੇ ਪਹਿਲੇ ਦਿਨ ਤੋਂ ਲੈ ਕੇ 47 ਤੱਕ, ਪੰਜਾਬੀ ਸੂਰਮਿਆਂ ਨੇ ਅੰਗਰੇਜ਼ਾਂ ਲਈ ਇੱਥੇ ਰਹਿਣਾ ਨਰਕ ਬਣਾ ਦਿੱਤਾ। ਇੱਥੇ ਗਦਰੀ ਬਾਬਿਆਂ, ਅਕਾਲੀ ਲਹਿਰਾਂ, ਨਾਮਧਾਰੀ ਅੰਦੋਲਨ, ਕ੍ਰਾਂਤੀਕਾਰੀ ਨੌਜਵਾਨਾਂ ਨੇ ਪ੍ਰੋ. ਪੂਰਨ ਸਿੰਘ ਦੀਆਂ ਇਹ ਲਾਈਨਾਂ ਸੱਚ ਕਰ ਵਿਖਾਈਆਂ ਜਵਾਨ ਪੰਜਾਬ ਦੇ ਪਿਆਰ ਨਾਲ ਇਹ ਕਰਨ ਗੁਲਾਮੀ ਪਰ ਟੈਂ ਨਾ ਮੰਨਣ ਕਿਸੇ ਦੀ ਖਲੋ ਜਾਣ ਮੋਢਿਆਂ ਤੇ ਡਾਗਾਂ ਉਲਾਰ ਕੇ !
ਹੁਣ ਕਈ ਵਾਰ ਖਿਆਲ ਆਉਂਦਾ ਹੈ ਕਿ ਅੱਜ ਜੇਕਰ ਕੋਈ ਅਬਦਾਲੀ ਚੜ੍ਹ ਕੇ ਆਉਂਦਾ ਹੈ ਤਾਂ ਪੰਜਾਬ ਦਾ ਕਿਹੜਾ ਨੌਜਵਾਨ ਹੈ ਜੋ ਮੋਢਿਆਂ ਤੇ ਡਾਂਗ ਉਲਾਰਨ ਦਾ ਹੌਸਲਾ ਕਰ ਸਕੇਗਾ। ਕਈ ਬੰਦੇ ਸੋਚਦੇ ਹਨ ਕਿ ਪਰਮਾਤਮਾ ਦੀ ਚੱਕੀ ਚੱਲਦੀ ਹੌਲੀ ਹੈ ਪਰ ਪੀਂਹਦੀ ਬਾਰੀਕ ਹੈ। ਜੇਕਰ ਅਬਦਾਲੀ ਤੇ ਨਾਦਰ ਨੇ ਪੰਜਾਬ ਦਾ ਘਾਣ ਕੀਤਾ ਤਾਂ ਅੱਜ ਉਸਦੇ ਦੇਸ਼ ਵਿਚ ਭੰਗ ਭੁੱਜ ਰਹੀ ਹੈ। ਜੇਕਰ ਤੇਜ ਸਿੰਘ ਤੇ ਲਾਲ ਸਿੰਘ ਨੇ ਪੰਜਾਬ ਨਾਲ ਗੱਦਾਰੀ ਕਰਕੇ ਕਸ਼ਮੀਰ ਦਾ ਰਾਜ ਹਾਸਲ ਕੀਤਾ ਤਾਂ ਉੱਥੇ ਸ਼ਾਂਤੀ ਨਾਮ ਦੀ ਕੋਈ ਚੀਜ਼ ਨਹੀਂ।
ਇਹ ਸੰਤਾਪ ਹੈ ਜੋ ਉਸ ਧਰਤੀ ਦੇ ਉਨ੍ਹਾਂ ਇਖਲਾਕ ਤੋਂ ਗਿਰੇ ਹੋਏ ਸਿਆਸਤਦਾਨ ਡਾਕੂਆਂ ਦੇ ਕਾਲੇ ਕਾਰਨਾਮਿਆਂ ਕਾਰਨ ਅੱਜ ਉਨ੍ਹਾਂ ਦੇ ਵਾਰਸਾਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਨੂੰ ਸਜ਼ਾ ਮਿਲੀ ਅੰਗਰੇਜ਼ਾਂ ਦੇ ਨੱਕ ਵਿਚ ਦਮ ਕਰਨ ਦੀ। ਬੰਗਾਲੀਆਂ ਵਾਂਗ ਇੱਥੇ ਵੀ ਧਰਤੀ ਦੀ ਹਿੱਕ ਤੇ ਲੀਕ ਖਿੱਚੀ ਗਈ ਅਤੇ ਇਸ ਤੋਂ ਵੀ ਵੱਧ ਗੈਰ ਮਨੁੱਖੀ ਨੀਚ ਹਰਕਤ ਲੋਕਾਂ ਨੂੰ ਧਰਮ ਦੇ ਨਾਮ ਤੇ ਕਤਲੋਗਾਰਤ ਦੀ ਖੂਨੀ ਹਨੇਰੀ ਵਿਚ ਰੋਲਣ ਦੀ। ਖ਼ੈਰ, ਪੰਜਾਬੀਆਂ ਨੇ ਤਾਂ ਏਨਆਂ ਮਾਰਾਂ ਝੱਲਣ ਤੋਂ ਬਾਅਦ ਵੀ ਮੁੜ ਮੁੜ ਕੇ ਪੈਰਾਂ ਦੇ ਖਲੋਣ ਦੀ ਜਾਚ ਸਿੱਖ ਲਈ ਹੈ। ਇੱਥੇ ਖ਼ੁਸ਼ਹਾਲੀ ਦੇ ਮੰਜ਼ਰ ਅਜੇ ਤੱਕ ਕਾਇਮ ਹਨ। ਗੁਰੂਆਂ ਪੀਰਾਂ ਦੀ ਰਹਿਮਤ ਨਾਲ ਰੰਗ ਬਰਸਦਾ ਹੈ। ਮੁਸੀਬਤਾਂ ਹਨ ਤਾਂ ਝੱਲਣ ਵਾਲੇ ਲੋਕ ਵੀ ਹਨ। ਅੱਜ ਵਿਸਾਖੀ ਹੈ ਜਾਂ ਫ਼ਿਰ ਕੱਲ੍ਹ ਵਿਸਾਖੀ ਸੀ ...! ਪਤਾ ਨਹੀਂ। ਕੀ ਕਿਤੇ ਇਹ ਭਾਣਾ ਪੰਜਾਬੀਆਂ ਨੂੰ ਵਿਰਸਾ ਭੁਲਾਉਣ ਵਾਲੀ ਸ਼ੈਤਾਨੀ ਇਬਾਰਤ ਦਾ ਹਿੱਸਾ ਤਾਂ ਨਹੀਂ।
ਖੈਰ, ‘ਸਦਾ ਦਿਵਾਲੀ ਸਾਧ ਦੀ ਤੇ ਚੱਤੋ ਪਹਿਰ ਬਸੰਤ’ ਦੇ ਆਖਣ ਵਾਂਗ, ਕੈਲੰਡਰ ਜਿੰਨੇ ਮਰਜੀ ਭੁਲੇਖੇ ਪਾਈ ਜਾਣ, ਮਿੱਤਰਾਂ ਦੀ ਤਾਂ ਰੋਜ ਹੀ ਵਿਸਾਖੀ ਹੈ। ਰੱਬ ਕਰੇ ਧਰਤੀ ਮਾਂ ਦੀ ਗੋਦੀ ਵਿਚ ਇਸੇ ਤਰਾਂ ਹਰ ਪਾਸੇ ਖੁਸ਼ੀਆਂ ਖੇੜਿਆਂ ਦਾ ਵਾਸਾ ਰਹੇ ਤੇ ਹਰ ਰਾਵਣ ਨੂੰ ਕੋਈ ਮਾਂ ਦਾ ਸੂਰਮਾ ਪੁੱਤ ਰਾਮ ਬਣਕੇ ਟੱਕਰਦਾ ਰਹੇ!
ਸ਼ਮੀ

No comments:

Post a Comment